23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਡੀ. ਏ. ਵੀ. ਗਰਲਜ਼ ਕਾਲਜ ਵਿਖੇ ਦੰਦਾਂ ਦੀ ਜਾਂਚ ਸੰਬੰਧੀ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 07-04-2026
ਯਮੁਨਾਨਗਰ, 6 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਦੇ ਐਂਟੀ ਡਰੱਗ ਸੈੱਲ, ਐਨ. ਐਸ. ਐਸ. ਯੂਨਿਟ, ਗ੍ਰਹਿ ਵਿਗਿਆਨ ਵਿਭਾਗ ਤੇ ਕਾਨੂੰਨੀ ਸਾਖਰਤਾ ਸੈੱਲ ਦੇ ਸਾਂਝੇ ਪ੍ਰਬੰਧ ਹੇਠ ਦੰਦਾਂ ਦੀ ਜਾਂਚ ਸੰਬੰਧੀ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਜੇ. ਐਨ. ਕਪੂਰ ਡੀ. ਏ. ਵੀ. ਡੈਂਟਲ ਕਾਲਜ ਦੇ ਦੰਦਾਂ ਦੇ 12 ਡਾਕਟਰਾਂ ਦੀ ਟੀਮ ਨੇ ਡਾ. ਅਨਮੋਲ ਖਜੂਰੀਆ ਅਤੇ ਡਾ. ਸੁਮਿਤ ਭਾਟੀਆ ਦੀ ਅਗਵਾਈ ਹੇਠ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਸਮੇਤ 150 ਲੋਕਾਂ ਦੇ ਦੰਦਾਂ ਦੀ ਜਾਂਚ ਕੀਤੀ | ਇਸ ਮੌਕੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ, ਪਾਰੁਲ ਸਿੰਘ, ਕਨਿਕਾ ਗੋਇਲ ਅਤੇ ਡਾ. ਸ਼ਿਖਾ ਸੈਣੀ ਨੇ ਸਾਂਝੇ ਤੌਰ 'ਤੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ | ਇਸ ਕੈਂਪ ਵਿਚ ਡਾ. ਖਜੂਰੀਆ ਨੇ ਵਿਦਿਆਰਥਣਾਂ ਨੂੰ ਦੰਦਾਂ ਦੀ ਸਹੀ ਦੇਖਭਾਲ, ਨਿਯਮਤ ਬੁਰਸ਼ ਕਰਨ ਅਤੇ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਜਦਕਿ ਡਾ. ਭਾਟੀਆ ਨੇ ਵਿਦਿਆਰਥੀਆਂ ਨੂੰ ਦੰਦਾਂ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਕੈਵਿਟੀਜ਼, ਮਸੂੜਿਆਂ ਦੀ ਸੋਜ ਅਤੇ ਦੰਦਾਂ ਦੀ ਇਨਫੈਕਸ਼ਨ ਆਮ ਸਮੱਸਿਆਵਾਂ ਹਨ ਜੋ ਸਹੀ ਦੇਖਭਾਲ ਤੋਂ ਬਿਨਾਂ ਹੋਰ ਵੀ ਵਿਗੜ ਸਕਦੀਆਂ ਹਨ | ਉਨ੍ਹਾਂ ਨੇ ਦਿਨ ਵਿਚ ਦੋ ਵਾਰ ਦੰਦ ਬੁਰਸ਼ ਕਰਨ, ਫਲਾਸਿੰਗ ਕਰਨ ਅਤੇ ਨਿਯਮਤ ਦੰਦਾਂ ਦੀ ਜਾਂਚ ਕਰਨ ਦੀ ਸਲਾਹ ਦਿੱਤੀ | ਉਨ੍ਹਾਂ ਨੇ ਲੰਬੇ ਸਮੇਂ ਲਈ ਸਿਹਤਮੰਦ ਅਤੇ ਮਜ਼ਬੂਤ ਦੰਦਾਂ ਨੂੰ ਯਕੀਨੀ ਬਣਾਉਣ ਲਈ ਬਹੁਤ ਜ਼ਿਆਦਾ ਮਿੱਠੇ ਭੋਜਨ ਤੋਂ ਬਚਣ ਅਤੇ ਸੰਤੁਲਿਤ ਖੁਰਾਕ ਬਣਾਈ ਰੱਖਣ 'ਤੇ ਵੀ ਜ਼ੋਰ ਦਿੱਤਾ | ਇਸ ਮੌਕੇ ਵਿਦਿਆਰਥੀਆਂ ਨੇ ਮਾਹਿਰਾਂ ਤੋਂ ਆਪਣੇ ਸਵਾਲ ਪੁੱਛੇ, ਜਿਨ੍ਹਾਂ ਦੇ ਸਿਹਤ ਅਧਿਕਾਰੀਆਂ ਲਾਭਦਾਇਕ ਸੁਝਾਅ ਦਿੱਤੇ |
Ad Position 22
No active advertisement
ਪਿਛਲੀ ਖ਼ਬਰ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਅਤੇ ਡੀ. ਏ. ਵੀ. ਕਾਲਜ ਫਾਰ ਗਰਲਜ਼ ਦੇ ਯੋਗਾ ਵਿਭਾਗ ਵਲੋਂ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਦੇਸੀ ਪਿਸਤੌਲ ਅਤੇ ਇਕ ਜ਼ਿੰਦਾ ਕਾਰਤੂਸ ਸਮੇਤ ਨਾਬਾਲਗ ਕਾਬੂ
Ad Position 24