ਯਮੁਨਾਨਗਰ, 6 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਅਤੇ ਸਥਾਨਕ ਡੀ. ਏ. ਵੀ. ਕਾਲਜ ਫਾਰ ਗਰਲਜ਼ ਦੇ ਯੋਗਾ ਵਿਭਾਗ ਨੇ 'ਯੋਗਾ: ਇਨੋਵੇਸ਼ਨ ਅਤੇ ਸੰਪੂਰਨ ਸਿਹਤ ਲਈ ਇਕ ਸੰਪੂਰਨ ਵਾਤਾਵਰਣ ਪ੍ਰਣਾਲੀ' ਵਿਸ਼ੇ 'ਤੇ ਇਕ ਵਰਕਸ਼ਾਪ ਕਰਵਾਈ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ ਅਤੇ ਆਈ. ਆਈ. ਸੀ. ਕਨਵੀਨਰ ਵਿਵੇਕ ਨੇ ਸਾਂਝੇ ਤੌਰ 'ਤੇ ਕੀਤੀ | ਇਸ ਪ੍ਰੋਗਰਾਮ ਦੌਰਾਨ ਡਾ. ਰਾਜਨਾ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਯੋਗ ਆਸਣਾਂ ਤੇ ਪ੍ਰਾਣਾਯਾਮ ਅਭਿਆਸਾਂ ਵਿਚ ਅਗਵਾਈ ਕੀਤੀ ਅਤੇ ਯੋਗ ਦੀ ਮਹੱਤਤਾ ਨੂੰ ਸਰਲ ਸ਼ਬਦਾਂ ਵਿਚ ਸਮਝਾਇਆ | ਉਨ੍ਹਾਂ ਦੱਸਿਆ ਕਿ ਨਿਯਮਤ ਯੋਗ ਅਭਿਆਸ ਸਰੀਰ ਨੂੰ ਸਿਹਤਮੰਦ ਰੱਖਦਾ ਹੈ, ਮਨ ਨੂੰ ਸ਼ਾਂਤ ਕਰਦਾ ਹੈ ਅਤੇ ਇਕਾਗਰਤਾ ਨੂੰ ਬਿਹਤਰ ਬਣਾਉਂਦਾ ਹੈ | ਉਨ੍ਹਾਂ ਦੱਸਿਆ ਕਿ ਯੋਗਾ ਦੇ ਖੇਤਰ 'ਚ ਰੁਜ਼ਗਾਰ ਦੇ ਬਹੁਤ ਸਾਰੇ ਮੌਕੇ ਉਪਲਬਧ ਹਨ, ਜਿਸ 'ਚ ਯੋਗਾ ਇੰਸਟ੍ਰਕਟਰ, ਫਿਟਨੈਸ ਟ੍ਰੇਨਰ, ਯੋਗਾ ਥੈਰੇਪਿਸਟ ਅਤੇ ਤੰਦਰੁਸਤੀ ਮਾਹਿਰਾਂ ਵਜੋਂ ਕਰੀਅਰ ਸ਼ਾਮਿਲ ਹਨ |