23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਦਿੱਲੀ ਦੇ ਜੰਤਰ ਮੰਤਰ 'ਤੇ ਭਾਰਤ ਦੇ ਸਾਰੇ ਰਾਜਾਂ ਤੋਂ ਆਏ ਕਿੰਨਰਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 07-04-2026
ਨਵੀਂ ਦਿੱਲੀ, 6 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਜੰਤਰ ਮੰਤਰ ਵਿਖੇ 'ਵਿਸ਼ਵ ਕਿੰਨਰ ਧਰਮ ਰੱਖਿਆ ਸੰਗਠਨ' ਦੇ ਬੈਨਰ ਹੇਠ ਭਾਰਤ ਦੇ ਸਾਰੇ ਰਾਜਾਂ ਤੋਂ ਕਿੰਨਰਾਂ ਨੇ 'ਟਰਾਂਸਜੈਂਡ ਐਕਟ 2026' ਦੇ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ, ਜਿਸ ਵਿਚ ਮੰਗ ਕੀੀਤੀ ਗਈ ਕਿ ਇਹ ਐਕਟ ਜਲਦੀ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਐਕਟ ਉਨ੍ਹਾਂ ਲਈ ਜਾਨਲੇਵਾ ਹੈ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਲਈ ਵੱਡਾ ਖ਼ਤਰਾ ਹੈ | ਉੱਤਰ ਪ੍ਰਦੇਸ਼ ਤੋਂ ਕਿੰਨਰ ਮਾਂਗੀ ਰਾਮ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਅਨਿਆਂ ਹੈ ਕਿਉਂਕਿ ਉਹ ਵੀ ਸਮਾਜ ਦੇ ਅੰਗ ਹਨ ਅਤੇ ਉਨ੍ਹਾਂ ਨੂੰ ਵੀ ਅਧਿਕਾਰ ਹੈ ਕਿ ਆਪਣੀ ਰੋਟੀ ਕਮਾ ਸਕਣ | ਕਲਕੱਤਾ ਤੋਂ ਆਈ ਕਿੰਨਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਲਈ ਠੀਕ ਨਹੀਂ ਕੀਤਾ, ਜਿਸ ਕਰਕੇ ਉਹ ਆਪਣਾ ਅੰਦੋਲਨ ਕਰ ਰਹੇ ਹਨ | ਦਿੱਲੀ ਦੀ ਕਿੰਨਰ ਮਧੂ ਨੇ ਕਿਹਾ ਕਿ ਅਸੀਂ ਵੀ ਜਨਤਾ ਹਾਂ | ਅਸੀਂ ਹੁਣ ਕਿੱਧਰ ਜਾਈਏ, ਸਾਨੂੰ ਬੇਰੁਜ਼ਗਾਰ ਕਰਨਾ ਬਿਲਕੁਲ ਵੀ ਠੀਕ ਨਹੀਂ ਹੈ | ਕਿੰਨਰ ਲਵਲੀ ਬਰਮਨ ਤੇ ਪੱਲਵੀ ਨੇ ਕਿਹਾ ਕਿ ਉਹ ਸਮਾਜ ਨਾਲ ਜੁੜੇ ਹੋਏ ਹਨ ਅਤੇ ਲੋਕਾਂ ਨੂੰ ਉਹ ਪ੍ਰੇਸ਼ਾਨ ਨਹੀਂ ਕਰ ਰਹੇ, ਇਸ ਕਰਕੇ ਇਹ ਐਕਟ (ਕਾਨੂੰਨ) ਵਾਪਸ ਲਿਆ ਜਾਵੇ | ਵਰਨਣਯੋਗ ਹੈ ਕਿ ਟਰਾਂਸਜੈਂਡਰ ਪਰਸ਼ਨਜ਼ ਐਕਟ 2019 ਵਿਚ ਸੋਧ ਜੋ ਕਿ 13 ਮਾਰਚ 2026 ਨੂੰ ਸਮਾਜਿਕ, ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੁਆਰਾ ਪੇਸ਼ ਕੀਤੀ ਗਈ ਸੀ | ਕਿੰਨਰਾਂ ਨੇ ਆਪਣੇ ਇਸ ਜ਼ੋਰਦਾਰ ਪ੍ਰਦਰਸ਼ਨ ਵਿਚ ਜ਼ੋਰਦਾਰ ਨਾਅਰੇ ਵੀ ਲਗਾਏ ਅਤੇ ਆਪਣੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਜੰਤਰ ਮੰਤਰ 'ਤੇ ਭਾਰਤ ਦੇ ਸਾਰੇ ਰਾਜਾਂ ਤੋਂ ਆਏ ਕਿੰਨਰਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ ਅਗਲੀ ਖ਼ਬਰ ਵੱਖ-ਵੱਖ ਰਾਜਾਂ ਤੋਂ ਪ੍ਰੀਖਿਆਵਾਂ ਦੀ ਤਿਆਰੀ ਲਈ ਦਿੱਲੀ 'ਚ ਆਏ ਵਿਦਿਆਰਥੀ ਹੋਏ ਪ੍ਰੇਸ਼ਾਨ
Ad Position 24