11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

'ਵਿਸ਼ਵ ਸਿਹਤ ਦਿਵਸ' ਮੌਕੇ ਸਿਹਤ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਭਾਸ਼ਨ ਕਰਵਾਇਆ

Ad Position 21
No active advertisement
ਅਜੀਤ ਡੈਸਕ 12-04-2026
ਯਮੁਨਾਨਗਰ, 11 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-'ਵਿਸ਼ਵ ਸਿਹਤ ਦਿਵਸ' ਮੌਕੇ ਯੂਥ ਰੈੱਡ ਕਰਾਸ ਅਤੇ ਕਾਨੂੰਨੀ ਸਾਖਰਤਾ ਸੈੱਲ ਵਲੋਂ ਸਥਾਨਕ ਐਮ. ਐਲ. ਐਨ. ਕਾਲਜ ਵਿਖੇ ਵਿਦਿਆਰਥਣਾਂ 'ਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਭਾਸ਼ਣ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ ਕਈ ਉੱਘੇ ਡਾਕਟਰਾਂ ਨੇ ਹਿੱਸਾ ਲੈਂਦਿਆਂ ਸਿਹਤ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ 'ਤੇ ਕੀਮਤੀ ਜਾਣਕਾਰੀ ਸਾਂਝੀ ਕੀਤੀ | ਇਨ੍ਹਾਂ ਮਾਹਿਰਾਂ 'ਚ ਡਾ. ਸੁਮਿਤਾ ਸੋਨੀ ਪ੍ਰਧਾਨ ਆਈ. ਐਮ. ਏ. ਹਰਿਆਣਾ ਰਾਜ, ਡਾ. ਬੁਲਬੁਲ ਕਟਾਰੀਆ ਡਿਪਟੀ ਸਿਵਲ ਸਰਜਨ, ਡਾ. ਰਿਤੂ ਮਾਗੋ, ਡਾ. ਭਾਵਨਾ ਸ਼ਰਮਾ, ਡਾ. ਰੇਣੂ ਅਤੇ ਡਾ. ਪ੍ਰੇਰਨਾ ਆਦਿ ਸ਼ਾਮਿਲ ਸਨ, ਜਿਨ੍ਹਾਂ ਨੇ ਸਮੁੱਚੀ ਸਿਹਤ ਲਈ ਭਾਈਚਾਰਕ ਜਾਗਰੂਕਤਾ ਦੀ ਮਹੱਤਤਾ 'ਤੇ ਚਾਨਣਾ ਪਾਇਆ | ਇਸ ਮੌਕੇ ਡਾ. ਬੁਲਬੁਲ ਕਟਾਰੀਆ ਨੇ ਵਿਦਿਆਰਥਣਾਂ ਨੂੰ ਮੂੰਹ ਦੀ ਸਿਹਤ ਅਤੇ ਸਫਾਈ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ, ਜਦਕਿ ਡਾ. ਨਿਸ਼ਾ ਨੇ ਸਰਵਾਈਕਲ ਕੈਂਸਰ, ਇਸ ਦੀ ਰੋਕਥਾਮ ਅਤੇ ਜਾਂਚ ਦੀ ਮਹੱਤਤਾ ਸੰਬੰਧੀ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ | ਇਸ ਤੋਂ ਇਲਾਵਾ ਡਾ. ਰਿਤੂ ਮੈਗੋ ਨੇ ਮਾਂਹਵਾਰੀ ਸਫਾਈ 'ਤੇ ਲੈਕਚਰ ਦਿੱਤਾ, ਜਿਸ ਦਾ ਕਰੀਬ 200 ਵਿਦਿਆਰਥਣਾਂ ਨੇ ਲਾਭ ਉਠਾਇਆ | ਅੰਤ 'ਚ ਕਾਲਜ ਦੇ ਕਾਰਜਕਾਰੀ ਪਿ੍ੰ. ਡਾ. ਮਨੋਹਰ ਗੋਇਲ ਨੇ ਡਾ. ਸਵਿਤਾ ਗਰਗ ਅਤੇ ਡਾ. ਪੂਜਾ ਜੈਨ ਨੂੰ ਇਸ ਪ੍ਰੋਗਰਾਮ ਦੇ ਸਫਲ ਪ੍ਰਬੰਧਾਂ ਲਈ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਹਰਿਆਣਾ ਦੇ ਸੱਦੇ 'ਤੇ ਕਿਸਾਨਾਂ ਵਲੋਂ ਰਤੀਆ ਸ਼ਹਿਰ ਦੇ ਸੰਜੇ ਗਾਂਧੀ ਚੌਕ 'ਚ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮੇਅਰ ਸਮੁਨ ਬਾਹਮਣੀ ਨੇ ਕੈਲ ਕੂੜਾ ਪਲਾਂਟ ਦਾ ਨਿਰੀਖਣ ਕਰ ਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ, ਕੈਲ ਪਲਾਂਟ ਵਿਖੇ ਉਸਾਰਿਆ ਜਾ...
Ad Position 24