19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਦਿੱਲੀ ਭਾਜਪਾ ਪ੍ਰਧਾਨ ਸਚਦੇਵਾ ਵਲੋਂ ਦਿੱਲੀ ਸਰਕਾਰ ਦੀ ਨਵੀਂ ਈਵੀ ਨੀਤੀ ਦਾ ਸਵਾਗਤ

Ad Position 21
No active advertisement
ਅਜੀਤ ਡੈਸਕ 12-04-2026
ਨਵੀਂ ਦਿੱਲੀ,11 ਅਪ੍ਰੈਲ (ਜਗਤਾਰ ਸਿੰਘ)-ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਦਿੱਲੀ ਸਰਕਾਰ ਦੀ ਨਵੀਂ ਡਰਾਫ਼ਟ ਇਲੈਕਟਿ੍ਕ ਵਾਹਨ ਨੀਤੀ ਦਾ ਸਵਾਗਤ ਕੀਤਾ ਅਤੇ ਕਿਹਾ ਹੈ ਕਿ 3 ਤੋਂ 7 ਸਾਲਾਂ ਵਿਚ ਇਹ ਈ.ਵੀ. ਨੀਤੀ ਦਿੱਲੀ ਦੀਆਂ ਸੜਕਾਂ ਤੋਂ ਵਾਹਨ ਪ੍ਰਦੂਸ਼ਣ ਨੂੰ ਜ਼ੀਰੋ ਕਰ ਦੇਵੇਗੀ ¢ ਸਚਦੇਵਾ ਨੇ ਕਿਹਾ ਕਿ ਇਹ ਨੀਤੀ ਨਾ ਸਿਰਫ਼ ਲੋਕਾਂ ਨੂੰ ਨਿੱਜੀ ਦੋ-ਪਹੀਆ ਵਾਹਨਾਂ ਅਤੇ ਚਾਰ-ਪਹੀਆ ਵਾਹਨਾਂ ਲਈ ਵਾਹਨ ਰਜਿਸਟ੍ਰੇਸ਼ਨ ਫ਼ੀਸ ਅਤੇ ਸੜਕ ਟੈਕਸ ਛੋਟ ਪ੍ਰਦਾਨ ਕਰਕੇ ਨਿੱਜੀ ਵਰਤੋਂ ਲਈ ਇਲੈਕਟਿ੍ਕ ਵਾਹਨ ਖ਼ਰੀਦਣ ਲਈ ਉਤਸ਼ਾਹਿਤ ਕਰੇਗੀ, ਸਗੋਂ ਵਪਾਰਕ ਕਾਰਗੋ-ਢੋਣ ਵਾਲੇ ਈ-ਵਾਹਨਾਂ ਲਈ ਸੜਕ ਟੈਕਸ ਅਤੇ ਰਜਿਸਟ੍ਰੇਸ਼ਨ ਫ਼ੀਸ ਛੋਟ ਪ੍ਰਦਾਨ ਕਰਕੇ ਵਪਾਰਕ ਵਾਹਨਾਂ ਵਿਚ ਤਬਦੀਲੀ ਨੂੰ ਵੀ ਉਤਸ਼ਾਹਿਤ ਕਰੇਗੀ ¢ ਦਿੱਲੀ ਵਿਚ ਆਟੋਰਿਕਸ਼ਾ ਜਨਤਕ ਆਵਾਜਾਈ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ 1 ਜਨਵਰੀ, 2027 ਤੋਂ ਦਿੱਲੀ ਵਿਚ ਪੂਰੀ ਛੋਟ ਦੇ ਨਾਲ ਈ-ਆਟੋ ਦਾ ਪੰਜੀਕਰਨ ਕਰਨ ਨਾਲ ਜਨਤਕ ਟਰਾਂਸਪੋਰਟ ਵਿਵਸਥਾ ਸਾਫ਼ ਹੋ ਜਾਏਗੀ ¢ ਇਸੇ ਤਰ੍ਹਾਂ, ਤਿੰਨ- ਅਤੇ ਚਾਰ-ਪਹੀਆ ਵਪਾਰਕ ਕਾਰਗੋ ਵਾਹਨਾਂ ਵਿੱਚ ਈ-ਵਾਹਨਾਂ ਨੂੰ ਉਤਸ਼ਾਹਿਤ ਕਰਨ ਨਾਲ ਸੜਕ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿਚ ਵੀ ਮਦਦ ਮਿਲੇਗੀ¢ ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਇਸ ਨਵੀਂ ਈਵੀ ਨੀਤੀ ਦਾ ਸਭ ਤੋਂ ਵਧੀਆ ਹਿੱਸਾ ਇਹ ਹੈ ਕਿ ਦਿੱਲੀ ਸਰਕਾਰ ਹੁਣ ਆਪਣੀ ਵਰਤੋਂ ਦੇ ਲਈ ਸਿਰਫ਼ ਈ-ਵਾਹਨਾਂ ਹੀ ਲਵੇਗੀ ¢ ਇਸ ਤੋਂ ਇਲਾਵਾ ਜਨਤਕ ਆਵਾਜਾਈ ਬੱਸਾਂ ਅਤੇ ਐਨ1 ਟਰੱਕ ਵੀ ਸਿਰਫ਼ ਇਲੈਕਟਿ੍ਕ ਹੋਣਗੇ, ਜਿਸ ਨਾਲ ਦੋ ਸਾਲਾਂ ਵਿਚ ਸੜਕਾਂ 'ਤੇ ਵਾਹਨਾਂ ਦੇ ਪ੍ਰਦੂਸ਼ਣ ਵਿਚ 10ਫ਼ੀਸਦੀ ਤੋਂ ਵੱਧ ਦੀ ਕਮੀ ਆਵੇਗੀ ¢
Ad Position 22
No active advertisement
ਪਿਛਲੀ ਖ਼ਬਰ ਭਾਈ ਅਵਤਾਰ ਸਿੰਘ ਰਾਗੀ ਦੇ ਜੀਵਨ-ਵਿਰਾਸਤ ਨੂੰ ਸਮਰਪਿਤ ਕੌਮਾਂਤਰੀ ਸੈਮੀਨਾਰ ਕਰਾਇਆ ਅਗਲੀ ਖ਼ਬਰ ਪਲੇਸਮੈਂਟ ਡਰਾਈਵ ਦੌਰਾਨ 4 ਵਿਦਿਆਰਥਣਾਂ ਦੀ ਨੌਕਰੀ ਲਈ ਚੋਣ
Ad Position 24