19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਭਾਈ ਅਵਤਾਰ ਸਿੰਘ ਰਾਗੀ ਦੇ ਜੀਵਨ-ਵਿਰਾਸਤ ਨੂੰ ਸਮਰਪਿਤ ਕੌਮਾਂਤਰੀ ਸੈਮੀਨਾਰ ਕਰਾਇਆ

Ad Position 21
No active advertisement
ਅਜੀਤ ਡੈਸਕ 12-04-2026
ਨਵੀਂ ਦਿੱਲੀ,11 ਅਪ੍ਰੈਲ (ਜਗਤਾਰ ਸਿੰਘ)-ਭਾਈ ਅਵਤਾਰ ਸਿੰਘ ਰਾਗੀ ਦੇ ਜੀਵਨ ਤੇ ਵਿਰਾਸਤ ਨੂੰ ਸਮਰਪਿਤ ਇੱਕ ਦਿਨ ਦਾ ਅੰਤਰਰਾਸ਼ਟਰੀ ਸੈਮੀਨਾਰ ਦਿੱਲੀ ਦੇ ਮਾਤਾ ਸੁੰਦਰੀ ਕਾਲਜ ਆਡੀਟੋਰੀਅਮ ਵਿਚ ਕਰਵਾਇਆ ਗਿਆ ¢ ਇਸ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦੇ ਹੋਏ ਭਾਈ ਅਵਤਾਰ ਸਿੰਘ ਜੀ ਨੂੰ ਯਾਦ ਕੀਤਾ ¢ ਉਨ੍ਹਾਂ ਨੇ ਕਿਹਾ ਕਿ 20ਵੀਂ ਸਦੀ ਦੇ ਪ੍ਰਮੁੱਖ ਰਾਗੀਆਂ ਵਿਚ ਸ਼ਾਮਲ ਭਾਈ ਅਵਤਾਰ ਸਿੰਘ ਰਾਗੀ ਨੇ ਗੁਰਬਾਣੀ ਕੀਰਤਨ ਦੀ ਪਰੰਪਰਾਗਤ ਸ਼ੈਲੀ ਨੂੰ ਸੰਭਾਲਣ ਵਿਚ ਅਤੁੱਲ ਯੋਗਦਾਨ ਦਿੱਤਾ, ਜੋ ਸਿੱਖ ਗੁਰੂਆਂ ਦੇ ਸਮੇਂ ਤੋਂ ਚੱਲਦੀ ਆ ਰਹੀ ਹੈ ¢ ਇਹ ਸੈਮੀਨਾਰ 'ਦਾ ਨਾਦ ਮਿਊਜ਼ਿਕ ਇੰਸਟੀਚਿਊਟ' (ਅਮਰੀਕਾ) ਵੱਲੋਂ ਦਿੱਲੀ ਕਮੇਟੀ ਅਤੇ ਮਾਤਾ ਸੁੰਦਰੀ ਕਾਲਜ ਦੇ ਸੰਗੀਤ ਵਿਭਾਗ (ਦਿੱਲੀ ਯੂਨੀਵਰਸਿਟੀ) ਦੇ ਸਹਿਯੋਗ ਨਾਲ ਕਰਵਾਇਆ ਗਿਆ ¢ ਸੈਮੀਨਾਰ ਦੇ ਸੰਯੋਜਕ ਡਾ. ਤਜਿੰਦਰ ਪਾਲ ਸਿੰਘ ਨੇ ਭਾਈ ਅਵਤਾਰ ਸਿੰਘ ਰਾਗੀ ਨੂੰ ਪਰੰਪਰਾਗਤ ਗੁਰਬਾਣੀ ਕੀਰਤਨ ਦਾ ਪ੍ਰਤੀਕ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਪਰੰਪਰਾ ਸਿੱਖ ਗੁਰੂਆਂ ਦੇ ਸਮੇਂ ਨਾਲ ਜੁੜੀ ਹੋਈ ਹੈ ¢ ਮਾਤਾ ਸੁੰਦਰੀ ਕਾਲਜ ਦੀ ਪਿ੍ੰਸੀਪਲ ਡਾ. ਹਰਪ੍ਰੀਤ ਕੌਰ ਨੇ ਆਪਣੇ ਸੰਬੋਧਨ ਵਿਚ ਸਿੱਖ ਸੰਗੀਤ ਪਰੰਪਰਾ ਨੂੰ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਲੋੜ 'ਤੇ ਜ਼ੋਰ ਦਿੱਤਾ ¢ ਇਸ ਸੈਮੀਨਾਰ ਦੌਰਾਨ ਭਾਈ ਅਵਤਾਰ ਸਿੰਘ ਰਾਗੀ ਦੇ ਸਪੁੱਤਰ ਭਾਈ ਕੁਲਤਾਰ ਸਿੰਘ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਵੀ ਭਾਵੁਕ ਯਾਦਾਂ ਸਾਂਝੀਆਂ ਕੀਤੀਆਂ ¢ ਸਾਬਕਾ ਸੰਸਦ ਮੈਂਬਰ ਸ੍ਰੀ ਤਰਲੋਚਨ ਸਿੰਘ ਨੇ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਭਾਈ ਸਾਹਿਬ ਦੀ ਵਿਰਾਸਤ ਨੂੰ ਸੰਭਾਲਣ ਲਈ ਢੁਕਵੇਂ ਕਦਮ ਚੁੱਕਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਪ੍ਰੇਰਿਤ ਹੋ ਸਕਣ ¢
Ad Position 22
No active advertisement
ਪਿਛਲੀ ਖ਼ਬਰ ਕੇਜਰੀਵਾਲ ਨੇ ਪੀ.ਐਮ. ਮੋਦੀ 'ਤੇ ਕੱਸਿਆ ਤਨਜ਼ ਕਿਹਾ, ਜੇਕਰ ਲੱਖਾਂ ਵੋਟਾਂ ਕਟਵਾਉਣ ਤੋਂ ਬਾਅਦ ਵੀ ਪੱਛਮੀ ਬੰਗਾਲ ਦੀ ਚੋ... ਅਗਲੀ ਖ਼ਬਰ ਦਿੱਲੀ ਭਾਜਪਾ ਪ੍ਰਧਾਨ ਸਚਦੇਵਾ ਵਲੋਂ ਦਿੱਲੀ ਸਰਕਾਰ ਦੀ ਨਵੀਂ ਈਵੀ ਨੀਤੀ ਦਾ ਸਵਾਗਤ
Ad Position 24