15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸਪੋਰਟਸ ਟੇਲੈਂਟ ਲਾਈਵ ਅਕੈਡਮੀ ਵਲੋਂ ਖੇਡ ਮੁਕਾਬਲੇ ਕਰਵਾਏ

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਰਤੀਆ, 12 ਅਪ੍ਰੈਲ (ਬੇਅੰਤ ਕੌਰ ਮੰਡੇਰ)- ਸ਼ਹਿਰ ਦੀ ਸਪੋਰਟਸ ਟੈਲੇਂਟ ਲਾਈਵ ਅਕੈਡਮੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸ਼ਾਨਦਾਰ ਕਬੱਡੀ ਮੁਕਾਬਲਾ ਕਰਵਾਇਆ ਗਿਆ, ਜਿੱਥੇ ਇਲਾਕੇ ਦੇ ਨੌਜਵਾਨ ਖਿਡਾਰੀਆਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ | ਮੁੱਖ ਮਹਿਮਾਨ ਨਗਰ ਕੌਂਸਲ ਦੇ ਚੇਅਰਮੈਨ ਪ੍ਰਤੀਨਿਧੀ ਮਹੇਸ਼ ਖੰਨਾ ਸਨ, ਨੇ ਹਰੀ ਝੰਡੀ ਲਹਿਰਾ ਕੇ ਮੁਕਾਬਲੇ ਦਾ ਰਸਮੀ ਉਦਘਾਟਨ ਕੀਤਾ | ਮੁਕਾਬਲੇ 'ਚ ਵੱਖ-ਵੱਖ ਉਮਰ ਸਮੂਹਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ | ਅੰਡਰ-17 (ਲੜਕੀਆਂ) ਵਰਗ ਮੁਕਾਬਲੇ 'ਚ ਪਿੰਡ ਨਡੋੜੀ ਅਤੇ ਰਤੀਆ ਟੀਮ 'ਚ ਫਸਵਾਂ ਮੁਕਾਬਲਾ ਰਿਹਾ, ਜਿਸ 'ਚ ਰਤੀਆ ਟੀਮ ਨੇ ਪਹਿਲੇ ਅਤੇ ਅਸੰਗ ਟੀਮ ਦੂਜੇ ਸਥਾਨ 'ਤੇ ਰਹੀ | ਅੰਡਰ-12 (ਲੜਕੀਆਂ) ਵਰਗ 'ਚ ਨਾਡੋੜੀ ਟੀਮ ਅਤੇ ਰਤੀਆ ਟੀਮ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਿਲ ਕੀਤਾ | ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੁਕਾਬਲੇ 'ਚ ਸਾਹਿਲ ਕੰਬੋਜ ਅਤੇ ਦੀਪਕ ਕੰਬੋਜ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧੀਆ ਖਿਡਾਰੀ ਚੁਣਿਆ ਗਿਆ | ਚੇਅਰਮੈਨ ਪ੍ਰਤੀਨਿਧੀ ਮਹੇਸ਼ ਖੰਨਾ ਅਤੇ ਸ਼ਰਮਾ ਚੰਦ ਲਾਲੀ ਨੇ ਜੇਤੂ ਖਿਡਾਰੀਆਂ ਨੂੰ ਤਗਮਿਆਂ ਨਾਲ ਸਨਮਾਨਿਤ ਕੀਤਾ | ਚੇਅਰਮੈਨ ਮਹੇਸ਼ ਖੰਨਾ ਨੇ ਖਿਡਾਰੀਆਂ ਨੂੰ ਚੰਗੀ ਸਿਹਤ ਅਤੇ ਅਭਿਆਸ ਬਣਾਈ ਰੱਖਣ ਲਈ ਵੀ ਉਤਸ਼ਾਹਿਤ ਕੀਤਾ | ਇਸ ਮੌਕੇ ਖੇਡ ਜਗਤ ਅਤੇ ਸਮਾਜ ਦੀਆਂ ਕਈ ਪ੍ਰਮੁੱਖ ਹਸਤੀਆਂ ਮੌਜੂਦ ਸਨ, ਜਿਨ੍ਹਾਂ 'ਚ ਕੋਚ ਰਘੁਵੀਰ ਸਿੰਘ ਅਤੇ ਸਪਨਾ ਰਾਣੀ (ਸਪੋਰਟਸ ਟੈਲੇਂਟ ਲਾਈਵ ਅਕੈਡਮੀ) ਵਰਗੇ ਖਿਡਾਰੀ ਸ਼ਾਮਲ ਸਨ | ਮਰਾਠਾ ਕਿ੍ਕਟ ਟੀਮ ਦੇ ਕੋਚ ਧਰਮਪਾਲ (ਹਾਸੰਗਾ), ਕਬੱਡੀ ਕੋਚ ਸੁਨੀਲ ਅਤੇ ਕੋਚ ਰਘੁਵੀਰ ਸਿੰਘ ਨੇ ਮੁੱਖ ਭੂਮਿਕਾ ਨਿਭਾਈ | ਮਾਸਟਰ ਧਰਮਵੀਰ, ਹਰੀ ਸਿੰਘ (ਹਾਸੰਗਾ), ਧਰਮਵੀਰ (ਹਾਸੰਗਾ), ਰਾਮ ਨਿਵਾਸ, ਵਿਜੇ ਚਿਲਾਣਾ ਅਤੇ ਸਰਵਜੀਤ ਕੌਰ ਨੇ ਵੀ ਆਪਣੀ ਜ਼ਿੰਮੇਵਾਰੀ ਅਦਾ ਕੀਤੀ | ਚੇਅਰਮੈਨ ਮਹੇਸ਼ ਖੰਨਾ ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਖੇਡਾਂ ਨਾ ਸਿਰਫ਼ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਸਗੋਂ ਅਨੁਸ਼ਾਸਨ ਅਤੇ ਟੀਮ ਭਾਵਨਾ ਵੀ ਸਿਖਾਉਂਦੀਆਂ ਹਨ | ਉਨ੍ਹਾਂ ਅਕੈਡਮੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਜਾਖ਼ਲ ਪੁਲਿਸ ਨੇ ਦੋਸ਼ੀ ਕੋਲੋਂ 6 ਕਿੱਲੋ 330 ਗ੍ਰਾਮ ਚੂਰਾ ਪੋਸਤ ਕੀਤਾ ਬਰਾਮਦ ਅਗਲੀ ਖ਼ਬਰ ਹਰਿਆਣਾ ਸਿੱਖ ਫੈਡਰੇਸ਼ਨ ਦੀ ਸਥਾਪਨਾ
Ad Position 24