12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਕਤਲ ਦੇ ਮਾਮਲੇ 'ਚ ਪੁਲਿਸ ਨੇ ਦੋ ਨਾਬਾਲਗ ਕੀਤੇ ਗਿ੍ਫ਼ਤਾਰ

Ad Position 21
repet_subhas-goyals [Copy P29]
ਅਜੀਤ ਡੈਸਕ 15-04-2026
ਨਵੀਂ ਦਿੱਲੀ, 14 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਪਿਕਨਿਕ ਹਟ ਪਾਰਕ ਅਸ਼ੋਕ ਵਿਹਾਰ ਦਿੱਲੀ ਵਿਚ ਹੋਏ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ, ਜਿਸ ਵਿਚ ਦੋ ਨਾਬਾਲਗ ਸ਼ਾਮਿਲ ਸਨ ਤੇ ਇਨ੍ਹਾਂ ਦੀ ਪੁਲਿਸ ਭਾਲ ਕਰਨ ਵਿਚ ਜੁਟੀ ਹੋਈ ਸੀ | ਇਸ ਮਾਮਲੇ ਘਟਨਾ ਪ੍ਰਤੀ ਪੁਲਿਸ ਨੂੰ ਸੂਚਨਾ ਮਿਲੀ ਸੀ ਤੇ ਪੁਲਿਸ ਨੇ ਮੌਕੇ 'ਤੇ ਜਾ ਕੇ ਮਾਮਲੇ ਨੂੰ ਵੇਖਿਆ ਪ੍ਰੰਤੂ ਕਾਤਲ ਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ | ਇਸ ਪ੍ਰਤੀ ਪੁਲਿਸ ਨੇ ਇਕ ਟੀਮ ਬਣਾਈ ਅਤੇ ਉਸ ਨੇ ਜਾਂਚ ਕਰਨੀ ਸ਼ੁਰੂ ਕੀਤੀ | ਘਟਨਾ ਵਾਲੀ ਥਾਂ 'ਤੇ ਪੁਲਿਸ ਨੇ ਲੋਕਾਂ ਤੋਂ ਪੁੱਛ-ਪੜਤਾਲ ਕਰਦੇ ਹੋਏ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੇਖੀ ਅਤੇ ਇਸ ਦੇ ਆਧਾਰ 'ਤੇ ਪੁਲਿਸ ਕਾਤਲਾਂ ਤੱਕ ਪੁੱਜ ਗਈ ਅਤੇ ਉਨ੍ਹਾਂ ਨੂੰ (ਦੋ ਨਾਬਾਲਗ) ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਮੌਕੇ ਕੀਰਤਨ ਦਰਬਾਰ ਸਜਾਇਆ ਛੋਟੇ ਬੱਚਿਆਂ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਅਗਲੀ ਖ਼ਬਰ ਸਮਿਤੀ ਅਈਅਰ ਦੇ ਨਿ੍ਤ ਦੀ ਦਰਸ਼ਕਾਂ ਨੇ ਕੀਤੀ ਸ਼ਲਾਘਾ
Ad Position 24