19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਆਪਸੀ ਪਿਆਰ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰੋ-ਨਵੀਨ ਜਿੰਦਲ

Ad Position 21
No active advertisement
ਪ੍ਰੋਗਰਾਮ ਦੇ ਵੱਖ-ਵੱਖ ਦਿ੍ਸ਼ | ਤਸਵੀਰਾਂ : ਓ.ਪੀ. ਸੈਣੀ <br/> 20-04-2026
ਗੂਹਲਾ ਚੀਕਾ 19 ਅਪ੍ਰੈਲ (ਓ.ਪੀ. ਸੈਣੀ)-ਅਕਸ਼ੈ ਤਿ੍ਤੀਆ ਦੇ ਮੌਕੇ 'ਤੇ, ਸੈਕਟਰ 8 ਵਿਚ ਨਵੇਂ ਬਣੇ ਭਗਵਾਨ ਗ਼ੌਰੀ ਸੰਕਰ ਮੰਦਰ ਵਿਚ ਮੂਰਤੀ ਸਮਾਰੋਹ ਦੀ ਯਾਦ ਵਿਚ ਸ੍ਰੀ ਬ੍ਰਾਹਮਣ ਅਤੇ ਤੀਰਥੋਧਰ ਸਭਾ ਦੁਆਰਾ ਇਕ ਵਿਸਾਲ ਜਲੂਸ ਦਾ ਆਯੋਜਨ ਕੀਤਾ ਗਿਆ | ਸੰਸਦ ਮੈਂਬਰ ਨਵੀਨ ਜਿੰਦਲ ਨੇ ਮੁੱਖ ਮਹਿਮਾਨ ਵਜੋਂ ਇਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਭਗਵਾਨ ਪਰਸੂਰਾਮ ਜਯੰਤੀ ਅਤੇ ਅਕਸ਼ੈ ਤਿ੍ਤੀਆ ਦੀ ਵਧਾਈ ਦਿੰਦੇ ਹੋਏ ਸੰਸਦ ਮੈਂਬਰ ਜਿੰਦਲ ਨੇ ਕਿਹਾ ਕਿ ਧਾਰਮਿਕ ਸਮਾਗਮ ਸਮਾਜ ਵਿਚ ਪਿਆਰ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਦੇ ਹਨ | ਸਾਰੇ ਧਰਮ ਪਿਆਰ ਨਾਲ ਇਕੱਠੇ ਰਹਿਣ ਦਾ ਸੰਦੇਸ਼ ਦਿੰਦੇ ਹਨ | ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਇਕ ਦੂਜੇ ਦੇ ਧਾਰਮਿਕ ਸਮਾਗਮਾਂ ਵਿਚ ਹਿੱਸਾ ਲੈਣਾ ਅਤੇ ਆਪਸੀ ਪਿਆਰ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਨਾ ਸਾਡੀ ਜ਼ਿੰਮੇਵਾਰੀ ਹੈ | ਇਸ ਮੌਕੇ 'ਤੇ ਸ੍ਰੀ ਬ੍ਰਾਹਮਣ ਅਤੇ ਤੀਰਥੋਧਰ ਸਭਾ ਦੁਆਰਾ ਸੰਸਦ ਮੈਂਬਰ ਨਵੀਨ ਜਿੰਦਲ ਦਾ ਸਨਮਾਨ ਕੀਤਾ ਗਿਆ | 20 ਅਪ੍ਰੈਲ ਨੂੰ ਨਵੇਂ ਬਣੇ ਭਗਵਾਨ ਗ਼ੌਰੀ ਸੰਕਰ ਮੰਦਿਰ ਦੀਆਂ ਮੂਰਤੀਆਂ ਦੀ ਪਵਿੱਤਰ ਰਸਮ ਹੋਵੇਗੀ | ਇਸ ਮੌਕੇ ਵਿਸ਼ਾਲ ਸਿੰਗਲਾ, ਰੂਬਲ ਸਰਮਾ, ਨਰਿੰਦਰ ਸ਼ਰਮਾ ਨਿੰਦੀ, ਜੈ ਨਰਾਇਣ ਸ਼ਰਮਾ, ਯਸੇਂਦਰ ਸ਼ਰਮਾ, ਨਿਤਿਨ ਭਾਰਦਵਾਜ, ਵਿਸਵਕਾਂਤ ਸ਼ਰਮਾ, ਸ਼ਿਆਮ ਸੁੰਦਰ ਤਿਵਾੜੀ, ਨੀਰਜ ਸ਼ਰਮਾ, ਰਾਮਪਾਲ ਸ਼ਰਮਾ, ਰਿਸਭ ਸ਼ਰਮਾ, ਰਵੀ ਪ੍ਰਕਾਸ਼, ਯਸ਼ਪਾਲ, ਵਿਵੇਕ ਭਾਰਦਵਾਜ, ਆਚਾਰੀਆ, ਬ੍ਰਹਿਮੰਡ ਤਿਵਾੜੀ ਅਤੇ ਸਭਾ ਦੇ ਮੈਂਬਰ ਸ੍ਰੀ ਬਿ੍ਹਾਰਦ ਨਰੇਸ਼ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰੀ ਵਿਖੇ ਵਿਸਾਖੀ ਮੌਕੇ ਸਜਾਇਆ ਨਗਰ ਕੀਰਤਨ <br/> ਅਗਲੀ ਖ਼ਬਰ ਮੰਡੀ ਮਜ਼ਦੂਰਾਂ ਨੇ ਮਜ਼ਦੂਰੀ ਵਧਾਉਣ ਦੀ ਮੰਗ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ
Ad Position 24