ਦਿਲਸ਼ਾਜ ਸਿੰਘ ਨੇ ਡਿਸਕਸ ਥਰੋ ਵਿੱਚ ਹਾਸਿਲ ਕੀਤਾ ਚੌਥਾ ਸਥਾਨ
ਕਾਲਾਂਵਾਲੀ/ਸਿਰਸਾ, 18 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸੰਤ ਮੋਹਨ ਸਿੰਘ ਮਤਵਾਲਾ ਪਬਲਿਕ ਸਕੂਲ, ਤਿਲੋਕੇਵਾਲਾ ਦੇ ਵਿਦਿਆਰਥੀ ਦਿਲਸ਼ਾਜ ਸਿੰਘ ਨੇ ਕਰਨਾਲ ਵਿੱਚ ਹੋਏ ਰਾਜ ਪੱਧਰੀ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਡਿਸਕਸ ਥਰੋ ਵਿੱਚ 35. 32 ਮੀਟਰ ਦੀ ਥਰੋ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ।
ਕਾਲਾਂਵਾਲੀ/ਸਿਰਸਾ, 18 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸੰਤ ਮੋਹਨ ਸਿੰਘ ਮਤਵਾਲਾ ਪਬਲਿਕ ਸਕੂਲ, ਤਿਲੋਕੇਵਾਲਾ ਦੇ ਵਿਦਿਆਰਥੀ ਦਿਲਸ਼ਾਜ ਸਿੰਘ ਨੇ ਕਰਨਾਲ ਵਿੱਚ ਹੋਏ ਰਾਜ ਪੱਧਰੀ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਡਿਸਕਸ ਥਰੋ ਵਿੱਚ 35.32 ਮੀਟਰ ਦੀ ਥਰੋ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ। ਸਖ਼ਤ ਮੁਕਾਬਲੇ ਦੇ ਬਾਵਜੂਦ ਰਾਜ ਪੱਧਰੀ ਖੇਡ ਮੁਕਾਬਲੇ ਵਿੱਚ ਚੌਥਾ ਸਥਾਨ ਪ੍ਰਾਪਤ ਕਰਨਾ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਸਕੂਲ ਪ੍ਰਿੰਸੀਪਲ ਦਵਿੰਦਰ ਕੌਰ ਤੇ ਖੇਡ ਅਧਿਆਪਕਾਂ ਨੇ ਦਿਲਸ਼ਾਜ ਸਿੰਘ ਦੀ ਸਫਲਤਾ ’ਤੇ ਖੁਸ਼ੀ ਪ੍ਰਗਟ ਕੀਤੀ, ਉਸਨੂੰ ਵਧਾਈ ਦਿੱਤੀ ਅਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਉਹਨਾਂ ਦਿਲਸ਼ਾਜ ਦੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਨੇ ਸਕੂਲ ਦੇ ਹੋਰ ਵਿਦਿਆਰਥੀਆਂ ਨੂੰ ਖੇਡਾਂ ਅਪਣਾਉਣ ਲਈ ਪ੍ਰੇਰਿਤ ਕੀਤਾ।