18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਰੰਗਲਾ ਵਿਹੜਾ ਕੋਲ ਨਾਜਾਇਜ਼ ਪਾਰਕਿੰਗ ਵਸੂਲੀ ਬਾਰੇ ਕਰਵਾਈ ਦੀ ਸਿਫਾਰਸ਼

Ad Position 21
No active advertisement
ਅਜੀਤ ਡੈਸਕ 22-04-2026
ਮੇਅਰ ਵਨੀਤ ਧੀਰ ਨੇ ਰੰਗਲਾ ਵਿਹੜਾ ਕੋਲ ਨਾਜਾਇਜ਼ ਹੋ ਰਹੀ ਪਾਰਕਿੰਗ ਫੀਸ ਵਸੂਲੀ ਪਰਚੀ ਦੇ ਮਾਮਲੇ ਵਿਚ ਨਿਗਮ ਦੀ ਸੰਯੁਕਤ ਕਮਿਸ਼ਨਰ ਮਨਦੀਪ ਕੌਰ ਨੂੰ ਕਾਰਵਾਈ ਲਈ ਕਮਿਸ਼ਨਰ ਨਾਲ ਗੱਲਬਾਤ ਕਰਨ ਲਈ ਕਿਹਾ ਹੈ | ਦੱਸਿਆ ਜਾਂਦਾ ਹੈ ਕਿ ਮੇਅਰ ਵਨੀਤ ਧੀਰ ਦੇ ਧਿਆਨ ਵਿਚ ਜਦੋਂ ਆਇਆ ਕਿ ਰੰਗਲਾ ਵਿਹੜਾ ਦੇ ਨਾਲ ਹੀ ਨਾਜਾਇਜ਼ ਹੀ ਗੱਡੀਆਂ ਲਗਾ ਕੇ ਪਾਰਕਿੰਗ ਫੀਸ ਵਸੂਲੀ ਕੀਤੀ ਜਾ ਰਹੀ ਹੈ | ਇਸ ਬਾਰੇ ਪਹਿਲਾਂ ਵੀ ਪੁਲਿਸ ਨੂੰ ਲਿਖਿਆ ਗਿਆ ਸੀ ਤੇ ਉਨ੍ਹਾਂ ਨੇ ਮਨਦੀਪ ਕੌਰ ਨੂੰ ਹਦਾਇਤ ਦਿੰਦੇ ਹੋਏ ਕਿਹਾ ਕਿ ਇਸ ਬਾਰੇ ਉਹ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਦੁਬਾਰਾ ਗੱਲਬਾਤ ਕਰਕੇ ਇਸ ਮਸਲੇ ਬਾਰੇ ਪੁਲਿਸ ਨੂੰ ਕਾਰਵਾਈ ਕਰਨ ਦੀ ਸਿਫਾਰਸ਼ ਕਰਨ | ਇਸ ਤਰ੍ਹਾਂ ਨਾਲ ਨਾਜਾਇਜ ਪਾਰਕਿੰਗ ਵਸੂਲੀ ਦਾ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਦਿਲਕੁਸ਼ਾ ਮਾਰਕੀਟ 'ਚ ਮੈਡੀਕਲ ਸਟੋਰ ਮਾਲਕ 'ਤੇ ਹਮਲਾ ਕਰਨ ਵਾਲਾ ਕਾਬੂ ਅਗਲੀ ਖ਼ਬਰ ਫੀਸ ਵਸੂਲੀ ਬਾਰੇ ਮੇਅਰ ਰੇਹੜੀਆਂ ਵਾਲਿਆਂ ਨੂੰ ਆਪ ਫੋਨ ਕਰ ਕੇ ਲੈਣਗੇ ਜਾਣਕਾਰੀ
Ad Position 24