ਕਣਕ ਲਿਫ਼ਟਿੰਗ ਦੀ ਸੁਸਤ 'ਰਫ਼ਤਾਰ', 8,70,988 ਕੁਇੰਟਲ 'ਪੀਲਾ ਸੋਨਾ' ਖੁੱਲ੍ਹੇ ਅਸਮਾਨ ਹੇਠਾਂ <br/>
ਅਜੀਤ ਡੈਸਕ
22-04-2026
ਨਿੱਜੀ ਹੱਥਾਂ 'ਚ ਉਲਝੀ ਸਰ੍ਹੋਂ ਦੀ ਖ਼ਰੀਦ
ਸਰ੍ਹੋਂ ਖ਼ਰੀਦ ਦੀ ਨਾਮੋਸ਼ੀਜਨਕ ਸਥਿਤੀ ਕਰਕੇ ਆਮਦ ਪਿਛਲੇ ਸਾਲ ਦੇ 1,51,693 ਕੁਇੰਟਲ ਦੇ ਮੁਕਾਬਲੇ ਘਟ ਕੇ ਮਹਿਜ਼ 35,002 ਕੁਇੰਟਲ ਰਹਿ ਗਈ ਹੈ | ਇਸ ਦੀ ਖ਼ਰੀਦ ਲਗਭਗ ਪੂਰੀ ਤਰ੍ਹਾਂ ਪ੍ਰਾਈਵੇਟ ਹੱਥਾਂ ਵਿਚ ਚਲੀ ਗਈ ਹੈ | ਸਰ੍ਹੋਂ 6060 ਤੋਂ 6375 ਰੁਪਏ ਪ੍ਰਤੀ ਕੁਇੰਟਲ ਦੇ ਭਾਅ 'ਤੇ ਵਿਕੀ ਹੈ |
ਖ਼ਰੀਦ ਕੇਂਦਰਾਂ ਦਾ ਨਿਰੀਖਣ
ਮਾਰਕੀਟ ਕਮੇਟੀ ਚੇਅਰਮੈਨ ਸਤੀਸ਼ ਜੱਗਾ ਨੇ ਸਬ-ਯਾਰਡ ਚੌਟਾਲਾ, ਜੰਡਵਾਲਾ ਬਿਸ਼ਨੋਈਆਂ, ਗੰਗਾ, ਬਿੱਜੂਵਾਲੀ, ਰਿਸਾਲੀਆ ਖੇੜਾ, ਬਨਵਾਲਾ, ਰੱਤਾਖੇੜਾ, ਮਲਿਕਪੁਰਾ ਅਤੇ ਮੌਜਗੜ੍ਹ ਕੇਂਦਰਾਂ ਦਾ ਅਚਨਚੇਤ ਨਿਰੀਖਣ ਕੀਤਾ | ਆੜ੍ਹਤੀਆਂ ਨੇ ਲਿਫ਼ਟਿੰਗ ਧੀਮੀ ਹੋਣ ਕਾਰਨ ਜਗ੍ਹਾ ਦੀ ਘਾਟ ਦੀ ਸਮੱਸਿਆ ਰੱਖੀ, ਜਿਸ ਬਾਰੇ ਚੇਅਰਮੈਨ ਨੇ ਏਜੰਸੀਆਂ ਨੂੰ ਤੇਜ਼ੀ ਲਿਆਉਣ ਲਈ ਆਖਿਆ |
ਚੌਟਾਲਾ ਮੰਡੀ ਲਈ 5.88 ਕਰੋੜ ਦੀ ਪ੍ਰਵਾਨਗੀ
ਚੌਟਾਲਾ ਸਬ ਯਾਰਡ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਸੂਬਾ ਸਰਕਾਰ ਨੇ 5.88 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਹੈ | ਇਸ ਤਹਿਤ ਸੜਕਾਂ, ਪਾਰਕਿੰਗ, ਸ਼ੈੱਡ, ਸੀਵਰੇਜ ਅਤੇ ਪਖਾਨੇ ਜਿਹੀਆਂ ਸਹੂਲਤਾਂ ਹੋਣਗੀਆਂ ਅਤੇ ਮੰਡੀ ਵਿਚ 44 ਦੁਕਾਨਾਂ/ਬੂਥਾਂ ਦਾ ਪ੍ਰਬੰਧ ਕੀਤਾ ਗਿਆ ਹੈ |
ਲਿਫ਼ਟਿੰਗ ਵਿਚ ਰਿਸ਼ਵਤ ਦੇ ਦੋਸ਼
ਹਰਿਆਣਾ ਆੜ੍ਹਤੀ ਐਸੋਸੀਏਸ਼ਨ ਦੇ ਸੂਬਾਈ ਬੁਲਾਰੇ ਗੁਰਦੀਪ ਕਾਮਰਾ ਨੇ ਮੱਠੀ ਲਿਫ਼ਟਿੰਗ ਪਿੱਛੇ ਕਥਿਤ ਭਿ੍ਸ਼ਟਾਚਾਰ ਦਾ ਸ਼ੱਕ ਜਤਾਇਆ ਹੈ | ਉਨ੍ਹਾਂ ਕਿਹਾ ਕਿ ਕੁੱਝ ਆੜ੍ਹਤੀਆਂ ਦੀ ਲਿਫਟਿੰਗ 99 ਫ਼ੀਸਦੀ ਹੋ ਚੁੱਕੀ ਹੈ, ਜਦਕਿ ਕਈਆਂ ਦੀ 20 ਫ਼ੀਸਦੀ ਵੀ ਨਹੀਂ ਹੋਈ | ਇਕ ਆੜ੍ਹਤੀ ਨੇ ਲਿਫਟਿੰਗ ਲਈ ਡੇਢ ਤੋਂ ਦੋ ਰੁਪਏ ਤੱਕ ਕਥਿਤ ਰਿਸ਼ਵਤ ਮੰਗਣ ਦੇ ਦੋਸ਼ ਲਾਏ ਹਨ, ਕਾਮਰਾ ਨੇ ਇਨ੍ਹਾਂ ਦੋਸ਼ਾਂ ਨੂੰ ਕਾਫ਼ੀ ਹੱਦ ਸਹੀ ਕਰਾਰ ਦਿੱਤਾ |