ਡੱਬਵਾਲੀ, 21 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਪਿੰਡ ਕਾਲੂਆਣਾ ਵਿਖੇ ਅੱਜ ਬਾਅਦ ਦੁਪਹਿਰ ਤੇਜ਼ ਹਨ੍ਹੇਰੀ ਨੇ ਭਾਰੀ ਤਬਾਹੀ ਮਚਾਈ | ਗੰਗਾ ਰੋਡ 'ਤੇ ਸਥਿਤ ਡੂਡੀ ਡਿਜ਼ੀਟਲ ਧਰਮਕੰਡੇ 'ਤੇ ਸਥਿਤ ਲਗਭਗ 100 ਫੁੱਟ ਲੰਮਾ ਲੋਹੇ ਦਾ ਵਜ਼ਨੀ ਸ਼ੈੱਡ ਹਵਾ ਨਾਲ ਜੜ੍ਹ ਤੋਂ ੳੁੱਖੜ ਕੇ ਸੜਕ 'ਤੇ ਜਾ ਡਿੱਗਿਆ | ਹਨ੍ਹੇਰੀ ਕਰਕੇ ਧਰਮਕੰਡੇ ਦੀ ਕਰੀਬ 80 ਫੁੱਟ ਲੰਮੀ ਕੰਧ ਵੀ ਢਹਿ ਗਈ | ਖੁਸ਼ਕਿਸਮਤ ਨਾਲ ਕਣਕ ਦਾ ਸੀਜ਼ਨ ਹੋਣ ਦੇ ਬਾਵਜੂਦ ਘਟਨਾ ਸਮੇਂ ਕੋਈ ਵਹੀਕਲ ਤੁਲਾਈ ਲਈ ਖੜ੍ਹਾ ਨਹੀਂ ਸੀ, ਵੱਡਾ ਹਾਦਸਾ ਟਲ ਗਿਆ | ਘਟਨਾ ਦੇ ਸਮੇਂ ਸ਼ੱੈਡ ਦੇ ਹੇਠਾਂ ਪ੍ਰਵਾਸੀ ਮਜ਼ਦੂਰ ਕੰਮ ਕਰ ਰਹੇ ਸਨ | ਸ਼ੈਡ ਡਿੱਗਣ ਦੀ ਆਵਾਜ਼ ਸੁਣਦੇ ਹੀ ਮਜ਼ਦੂਰਾਂ ਨੇ ਇੱਧਰ-ਉੱਧਰ ਭੱਜ ਕੇ ਆਪਣੀ ਜਾਨ ਬਚਾਈ | ਹਾਲਾਂਕਿ ਦੋ ਮਜ਼ਦੂਰਾਂ ਨੂੰ ਮਾਮੂਲੀ ਸੱਟਾਂ ਆਈਆਂ ਹਨ, ਜਿਨ੍ਹਾਂ ਦਾ ਮੁਢਲਾ ਇਲਾਜ ਕਰਵਾਇਆ ਗਿਆ ਹੈ | ਸ਼ੈੱਡ ਡਿੱਗਣ ਨਾਲ ਸੜਕ ਕੰਢੇ ਲੰਘਦੀੱਾਂ ਹਾਈ ਵੋਲਟੇਜ ਤਾਰਾਂ ਵੀ ਟੁੱਟ ਗਈਆਂ | ਧਰਮਕੰਡਾ ਸੰਚਾਲਕ ਦੇ ਅਨੁਸਾਰ ਹਨ੍ਹੇਰੀ ਕਰਕੇ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ |