18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪਾਣੀ ਦੀ ਕਮੀ ਕਾਰਨ ਨਿਊ ਇੰਦਰਾ ਕਾਲੋਨੀ ਦੇ ਲੋਕ ਪੇ੍ਰਸ਼ਾਨ

Ad Position 21
No active advertisement
ਅਜੀਤ ਡੈਸਕ 22-04-2026
ਜਲੰਧਰ, 21 ਅਪ੍ਰੈਲ (ਸ਼ਿਵ)-ਵਾਰਡ ਨੰਬਰ ਇੱਕ ਦੇ ਨਿਊ ਇੰਦਰਾ ਕਾਲੋਨੀ 'ਚ ਪਾਣੀ ਦੀ ਕਿੱਲਤ ਕਰਕੇ ਲੋਕਾਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦਾ ਕਹਿਣਾ ਸੀ ਕਿ 11 ਮਹੀਨੇ ਪਹਿਲਾਂ ਟਿਊਬਵੈੱਲ ਦੀ ਮੋਟਰ ਦਾ ਉਦਘਾਟਨ ਕੀਤਾ ਗਿਆ ਸੀ ਪਰ ਅਜੇ ਤੱਕ ਨਿਗਮ ਵਲੋਂ ਬਿਜਲੀ ਕੁਨੈਕਸ਼ਨ ਲਈ ਤਾਰ ਨਹੀਂ ਪਾਈ ਜਾ ਸਕੀ ਹੈ | ਲੋਕਾਂ ਨੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ | ਕਾਲੋਨੀ ਵਾਸੀ ਸੰਤੋਸ਼ ਬਿਲਾਨੀ ਨੇ ਦੱਸਿਆ ਕਿ 50 ਰੁਪਏ ਦੀ ਬੋਤਲ ਲੈ ਕੇ ਪਾਣੀ ਪੀ ਰਹੇ ਹਨ | ਲੋਕਾਂ ਨੂੰ ਪਾਣੀ ਦੀ ਕਮੀ ਕਰਕੇ ਪੇ੍ਰਸ਼ਾਨ ਹੋਣਾ ਪੈ ਰਿਹਾ ਹੈ | ਸੰਤੋਸ਼ ਬਲਾਨੀ ਨੇ ਦੱਸਿਆ ਕਿ ਜੇਕਰ ਨਿਗਮ ਨੇ ਤਾਰ ਨਾ ਪੁਆਈ ਤਾਂ ਉਹ ਆਪ ਪੈਸੇ ਇਕੱਠੇ ਕਰਕੇ ਟਿਊਬਵੈੱਲ ਦੀ ਮੋਟਰ ਲਈ ਤਾਰ ਪੁਆ ਦੇਣਗੇ | ਇਸ ਰੋਸ ਪ੍ਰਦਰਸ਼ਨ ਦੌਰਾਨ ਸ਼ੰਕਰ ਲਾਲ, ਗੀਤਾ ਦੇਵੀ , ਆਸਾ ਰਾਮ, ਦੇਵੀ , ਸੂਰਤੋ ਦੇਵੀ , ਸੀਤਾ ਦੇਵੀ, ਅਮਨ ਤੇ ਹੋਰ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਤੇਜ਼ ਹਨੇਰੀ 'ਚ ਧਰਮਕੰਡੇ ਦਾ 100 ਫੁੱਟ ਸ਼ੈੱਡ ਉੱਡ ਕੇ ਸੜਕ 'ਤੇ ਡਿੱਗਿਆ ਅਗਲੀ ਖ਼ਬਰ ਸਟੇਜ ਕੈਰੇਜ ਸਕੀਮ 2016 ਦੀ ਉਲੰਘਣਾ 'ਤੇ ਸਰਕਾਰ ਸਖ਼ਤ, ਨਿੱਜੀ ਬੱਸ ਚਾਲਕਾਂ ਲਈ ਸਖ਼ਤ ਹੁਕਮ ਜਾਰੀ <br/>
Ad Position 24