18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸਟੇਜ ਕੈਰੇਜ ਸਕੀਮ 2016 ਦੀ ਉਲੰਘਣਾ 'ਤੇ ਸਰਕਾਰ ਸਖ਼ਤ, ਨਿੱਜੀ ਬੱਸ ਚਾਲਕਾਂ ਲਈ ਸਖ਼ਤ ਹੁਕਮ ਜਾਰੀ <br/>

Ad Position 21
No active advertisement
ਅਜੀਤ ਡੈਸਕ 22-04-2026
ਟੋਹਾਣਾ, 21 ਅਪ੍ਰੈਲ (ਮਨਜੀਤ ਸਿੰਘ) - ਹਰਿਆਣਾ ਆਵਾਜਾਈ ਵਿਭਾਗ ਵੱਲੋਂ ਸਟੇਜ ਕੈਰੇਜ ਸਕੀਮ 2016 ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਿੱਜੀ ਬੱਸ ਸੰਚਾਲਕਾਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾਉਂਦੇ ਹੋਏ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ | ਇਸ ਸਬੰਧੀ ਸੁਪਰਿੰਟੈਂਡੈਂਟ, ਪਰਿਵਹਨ ਆਯੁਕਤ ਹਰਿਆਣਾ ਵੱਲੋਂ ਸਾਰੇ ਡੀ.ਟੀ.ਓ. ਸਮੇਤ ਸੈਕਟਰੀਜ਼ ਨੂੰ ਲਿਖਤੀ ਹੁਕਮ ਭੇਜੇ ਗਏ ਹਨ | ਪੱਤਰ ਅਨੁਸਾਰ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਰਾਜ ਭਰ ਵਿੱਚ ਕਈ ਨਿੱਜੀ ਸਟੇਜ ਕੈਰੇਜ ਬੱਸ ਸੰਚਾਲਕ ਸਕੀਮ 2016 ਦੇ ਤਹਿਤ ਲਾਗੂ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਨਹੀਂ ਕਰ ਰਹੇ | ਵਿਸ਼ੇਸ਼ ਤੌਰ 'ਤੇ ਵਿਦਿਆਰਥੀਆਂ ਅਤੇ ਮੁਫ਼ਤ ਜਾਂ ਰਿਆਇਤੀ ਪਾਸ ਰੱਖਣ ਵਾਲੀਆਂ ਸਵਾਰੀਆਂ ਨੂੰ ਸਫ਼ਰ ਸਹੂਲਤਾਂ ਦੇਣ ਵਿੱਚ ਕੋਤਾਹੀ ਕੀਤੀ ਜਾ ਰਹੀ ਹੈ, ਜਿਸ ਕਾਰਨ ਸ਼ਿਕਾਇਤਾਂ ਵਿੱਚ ਵਾਧਾ ਹੋ ਰਿਹਾ ਹੈ | ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਨਿੱਜੀ ਬੱਸ ਚਾਲਕਾਂ ਲਈ ਵੀ ਇਹ ਲਾਜ਼ਮੀ ਹੈ ਕਿ ਉਹ ਹਰਿਆਣਾ ਰੋਡਵੇਜ਼ ਦੀ ਤਰ੍ਹਾਂ ਵਿਦਿਆਰਥੀਆਂ ਅਤੇ ਰਿਆਇਤੀ/ਮੁਫ਼ਤ ਪਾਸ ਧਾਰਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਫ਼ਰ ਕਰਨ ਦੀ ਸਹੂਲਤ ਮੁਹੱਈਆ ਕਰਵਾਉਣ | ਕਿਸੇ ਵੀ ਕਿਸਮ ਦੀ ਲਾਪਰਵਾਹੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ | ਇਸ ਤੋਂ ਇਲਾਵਾ ਮੁਫ਼ਤ ਅਤੇ ਰਿਆਇਤੀ ਸਫ਼ਰ ਦੇ ਹੱਕਦਾਰ ਸਵਾਰੀਆਂ ਦੀ ਸੂਚੀ ਵੀ ਨਸ਼ਰ ਕੀਤੀ ਗਈ ਹੈ ਅਤੇ ਇਸ ਮਕਸਦ ਲਈ ਕਿਸੇ ਵੀ ਕਿਸਮ ਦੀ ਵੱਖਰੀ ਸਬਸਿਡੀ ਨਹੀਂ ਦਿੱਤੀ ਜਾਵੇਗੀ | ਸਾਰੇ ਸੰਬੰਧਿਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਜਨਹਿਤ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਕਾਰਵਾਈ ਕੀਤੀ ਜਾਵੇ | ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸੰਚਾਲਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਪਾਣੀ ਦੀ ਕਮੀ ਕਾਰਨ ਨਿਊ ਇੰਦਰਾ ਕਾਲੋਨੀ ਦੇ ਲੋਕ ਪੇ੍ਰਸ਼ਾਨ ਅਗਲੀ ਖ਼ਬਰ ਦਿਲਕੁਸ਼ਾ ਮਾਰਕੀਟ 'ਚ ਮੈਡੀਕਲ ਸਟੋਰ ਮਾਲਕ 'ਤੇ ਹਮਲਾ ਕਰਨ ਵਾਲਾ ਕਾਬੂ
Ad Position 24