18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਮਮਤਾ ਬੈਨਰਜੀ ਖੁਦ ਕਾਨੂੰਨ-ਵਿਵਸਥਾ ਨੂੰ ਖਰਾਬ ਕਰਨ, ਪਰਿਵਾਰਵਾਦ ਨੂੰ ਵਧਾਉਣ ਅਤੇ ਵਿਕਾਸ ਦੇ ਮੋਰਚੇ 'ਤੇ ਪੂਰੀ ਤਰ੍ਹਾਂ ਨਾਕਾਮ ਰਹੀ: ਰਵਨੀਤ ਸਿੰਘ ਬਿੱਟੂ

Ad Position 21
No active advertisement
ਅਜੀਤ ਡੈਸਕ 22-04-2026
ਕੋਲਕਾਤਾ, 21 ਅਪ੍ਰੈਲ (ਅਜੀਤ ਬਿਊਰੋ)-ਕੇਂਦਰੀ ਰਾਜ ਮੰਤਰੀ (ਰੇਲਵੇ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼) ਰਵਨੀਤ ਸਿੰਘ ਬਿੱਟੂ ਨੇ ਅੱਜ ਨਿਰਵਾਚਨ ਖੇਤਰ ਨੰਬਰ 159 ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪੱਛਮੀ ਬੰਗਾਲ ਦੀ ਸੱਤਾਰੂੜ ਸਰਕਾਰ 'ਤੇ ਜ਼ੋਰਦਾਰ ਹਮਲਾ ਕੀਤਾ | ਇਸ ਸੀਟ ਤੋਂ ਸੁਵੇਂਦੂ ਅਧਿਕਾਰੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ | ਪਾਰਕ ਸਟਰੀਟ 'ਤੇ ਪੰਜਾਬੀ ਮੈਂਬਰਾਂ ਨਾਲ ਗੱਲਬਾਤ ਕਰਦਿਆਂ, ਸ਼੍ਰੀ ਬਿੱਟੂ ਨੇ ਰਾਜ ਦੀ ਮੌਜੂਦਾ ਰਾਜਨੀਤਿਕ ਅਗਵਾਈ ਦੀ ਸਖਤ ਆਲੋਚਨਾ ਕੀਤੀ ਅਤੇ ਇਸ 'ਤੇ ਕਾਨੂੰਨ-ਵਿਵਸਥਾ ਨੂੰ ਖਰਾਬ ਕਰਨ, ਪਰਿਵਾਰਵਾਦ ਨੂੰ ਵਧਾਉਣ ਅਤੇ ਵਿਕਾਸ ਦੇ ਮੋਰਚੇ 'ਤੇ ਪੂਰੀ ਤਰ੍ਹਾਂ ਨਾਕਾਮ ਰਹਿਣ ਦੇ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨਾ ਤਾਂ ਨਵੇਂ ਪ੍ਰਾਜੈਕਟ ਸ਼ੁਰੂ ਕਰ ਰਹੀ ਹੈ ਅਤੇ ਨਾ ਹੀ ਕੇਂਦਰ ਸਰਕਾਰ ਤੋਂ ਮਿਲ ਰਹੀ ਸਹਾਇਤਾ ਦਾ ਪ੍ਰਭਾਵਸ਼ਾਲੀ ਢੰਗ ਨਾਲ ਇਸਤੇਮਾਲ ਕਰ ਰਹੀ ਹੈ, ਜਿਸ ਨਾਲ ਵਿਕਾਸ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ | ਆਪਣੇ ਸੰਬੋਧਨ ਵਿਚ ਸ਼੍ਰੀ ਬਿੱਟੂ ਨੇ ਅਭਿਸ਼ੇਕ ਬੈਨਰਜੀ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ 'ਤੇ ਰਾਜ ਪ੍ਰਸ਼ਾਸਨ ਵਿਚ ਅਸਧਾਰਣ ਤੌਰ 'ਤੇ ਵੱਧ ਪ੍ਰਭਾਵ ਰੱਖਣ ਦਾ ਦੋਸ਼ ਲਗਾਇਆ | ਉਨ੍ਹਾਂ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕਾਰਗੁਜ਼ਾਰੀ ਨੂੰ ਵੀ ਰਾਜ ਦੇ ਵਿਕਾਸ ਅਤੇ ਸੁਸ਼ਾਸਨ ਵਿੱਚ ਵੱਡੀ ਰੁਕਾਵਟ ਕਰਾਰ ਦਿੱਤਾ | ਰਾਸ਼ਟਰੀ ਨੇਤਿ੍ਤਵ ਦਾ ਜ਼ਿਕਰ ਕਰਦਿਆਂ, ਸ਼੍ਰੀ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨੇਤਿ੍ਤਵ ਹੇਠ ਚੱਲ ਰਹੀ ਫੈਸਲਾਕੁੰਨ ਅਤੇ ਵਿਕਾਸ ਕੇਂਦਿ੍ਤ ਸ਼ਾਸਨ ਪ੍ਰਣਾਲੀ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਇਹ ਨੇਤਿ੍ਤਵ ਰਾਜ ਦੀ ਮੌਜੂਦਾ 'ਕਮਜ਼ੋਰ ਅਤੇ ਅਸਰਹੀਣ' ਸਰਕਾਰ ਦੇ ਬਿਲਕੁਲ ਉਲਟ ਹੈ | ਸਭਾ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ ਅਤੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿਚ ਆਪਣਾ ਸਮਰਥਨ ਜ਼ਾਹਿਰ ਕਰਦਿਆਂ ਆਉਣ ਵਾਲੀਆਂ ਚੋਣਾਂ ਵਿਚ ਰਾਜ ਵਿਚ ਰਾਜਨੀਤਿਕ ਬਦਲਾਅ ਲਿਆਉਣ ਦਾ ਸੰਕਲਪ ਲਿਆ | ਇਸ ਤੋਂ ਪਹਿਲਾਂ, ਸ਼੍ਰੀ ਬਿੱਟੂ ਨੇ ਹਾਵੜਾ ਵਿਖੇ ਗੁਰਦੁਆਰਾ ਸਿੱਖ ਸੰਗਤ ਵਿੱਚ ਮੱਥਾ ਟੇਕਿਆ ਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਸੰਵਾਦ ਕੀਤਾ | ਉਨ੍ਹਾਂ ਬੇਲੇਘਾਟਾ ਵਿਧਾਨ ਸਭਾ ਖੇਤਰ, 164 ਵਿਚ ਇਕ ਪਾਰਟੀ ਸਮਰਥਕ ਦੇ ਘਰ ਦਾ ਵੀ ਦੌਰਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕੇਜਰੀਵਾਲ ਦੀ ਪਟੀਸ਼ਨ ਰੱਦ ਕਰਨ ਦੇ ਫ਼ੈਸਲੇ ਦਾ ਰੇਖਾ ਗੁਪਤਾ ਤੇ ਸਚਦੇਵਾ ਵਲੋਂ ਸਵਾਗਤ ਅਗਲੀ ਖ਼ਬਰ ਹੁਣ ਐਨ.ਡੀ.ਐਮ.ਸੀ. ਕਰੇਗੀ ਕਾਰਵਾਈ ਬਾਂਦਰ ਦਫ਼ਤਰਾਂ ਵਿਚ ਵੜ ਕੇ ਕਰ ਰਹੇ ਨੇ ਨੁਕਸਾਨ
Ad Position 24