05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਹਰਿਆਣਾ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਦੇ ਵਧੀਕ ਸਕੱਤਰ ਨੇ ਹੈਲਨ ਕੈਲਰ ਅਤੇ ਪ੍ਰਯਾਸ ਸਕੂਲਾਂ ਦਾ ਕੀਤਾ ਨਿਰੀਖਣ

Ad Position 21
No active advertisement
ਅਜੀਤ ਡੈਸਕ 23-04-2026
ਸਿਰਸਾ, 22 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਦੇ ਵਧੀਕ ਸਕੱਤਰ ਡਾ. ਜੀ. ਅਨੁਪਮਾ ਨੇ ਕਿਹਾ ਕਿ ਸਰਕਾਰ ਦਿਵਿਆਂਗ ਬੱਚਿਆਂ ਵਿੱਚ ਉਨ੍ਹਾਂ ਦੀਆਂ ਯੋਗਤਾਵਾਂ ਦੇ ਅਨੁਸਾਰ ਹੁਨਰ ਵਿਕਸਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ | ਇਸ ਉਦੇਸ਼ ਲਈ ਰਾਜ ਭਰ ਵਿੱਚ ਦਿਵਿਆਂਗ ਬੱਚਿਆਂ ਲਈ ਸਕੂਲ ਅਤੇ ਸੰਸਥਾਵਾਂ 'ਚ ਬੁਨਿਆਦੀ ਢਾਂਚੇ ਨੂੰ ਵਧਾਇਟਾ ਜਾ ਰਿਹਾ ਹੈ | ਵਿਦਿਆਂਗ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ | ਉਹ ਅੱਜ ਨੇਤਰਹੀਣਾਂ ਲਈ ਹੈਲਨ ਕੈਲਰ ਸਕੂਲ ਅਤੇ ਪ੍ਰਯਾਸ ਸਕੂਲ ਦਾ ਨਿਰੀਖਣ ਕਰ ਰਹੇ ਸਨ | ਇਸ ਮੌਕੇ ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ ਅਰਪਿਤ ਸੰਗਲ, ਵਿਭਾਗ ਦੇ ਸੰਯੁਕਤ ਨਿਰਦੇਸ਼ਕ ਅਰਪਿਤ, ਜ਼ਿਲ੍ਹਾ ਸਮਾਜ ਭਲਾਈ ਅਧਿਕਾਰੀ ਸਤਿਆਵਾਨ ਢਿਲੋੜ, ਜ਼ਿਲ੍ਹਾ ਭਲਾਈ ਅਧਿਕਾਰੀ ਰਾਕੇਸ਼ ਕੁਮਾਰ ਅਤੇ ਸਕੂਲ ਪਿ੍ੰਸੀਪਲ ਰਾਜੇਂਦਰ ਕੁਮਾਰ ਵੀ ਮੌਜੂਦ ਸਨ | ਨਿਰੀਖਣ ਦੌਰਾਨ ਡਾ. ਜੀ. ਅਨੁਪਮਾ ਨੇ ਦੋਵਾਂ ਸਕੂਲਾਂ ਵਿੱਚ ਬੈਠਣ ਦੇ ਪ੍ਰਬੰਧਾਂ, ਕਲਾਸਰੂਮ ਦੀਆਂ ਸਥਿਤੀਆਂ ਅਤੇ ਉਪਲਬਧ ਸਹੂਲਤਾਂ ਦਾ ਨੇੜਿਓਾ ਜਾਇਜ਼ਾ ਲਿਆ | ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਵਿਦਿਆਰਥੀਆਂ ਦੀ ਨਿਯਮਤ ਸਿਹਤ ਜਾਂਚ ਯਕੀਨੀ ਬਣਾਈ ਜਾਵੇ ਤਾਂ ਜੋ ਉਨ੍ਹਾਂ ਦੇ ਸਮੁੱਚੇ ਵਿਕਾਸ ਵਿੱਚ ਕੋਈ ਰੁਕਾਵਟ ਨਾ ਆਵੇ | ਉਨ੍ਹਾਂ ਨੇ ਲਾਇਬ੍ਰੇਰੀ ਦੀ ਸਥਿਤੀ ਵੱਲ ਵਿਸ਼ੇਸ਼ ਧਿਆਨ ਦਿੱਤਾ, ਹੋਰ ਸੁਧਾਰ ਕਰਨ ਅਤੇ ਬੱਚਿਆਂ ਲਈ ਉਪਯੋਗੀ ਸਮੱਗਰੀ ਵਧਾਉਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਮੌਜੂਦਾ ਅਤੇ ਪਿਛਲੇ ਵਿਦਿਆਰਥੀਆਂ ਦਾ ਡੇਟਾ ਇਕੱਠਾ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੀ ਤਰੱਕੀ ਦਾ ਮੁਲਾਂਕਣ ਕੀਤਾ ਜਾ ਸਕੇ ਅਤੇ ਭਵਿੱਖ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਸਕਣ | ਉਨ੍ਹਾਂ ਨੇ ਸਟਾਫ ਦੀ ਗਿਣਤੀ, ਉਨ੍ਹਾਂ ਦੀ ਯੋਗਤਾ, ਵਿਸ਼ਾ-ਵਾਰ ਜ਼ਿੰਮੇਵਾਰੀਆਂ ਅਤੇ ਸਮਾਂ-ਸਾਰਣੀਆਂ ਬਾਰੇ ਵੀ ਪੁੱਛਗਿੱਛ ਕੀਤੀ | ਉਨ੍ਹਾਂ ਨੇ ਬੱਚਿਆਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਹੋਸਟਲ ਸਹੂਲਤਾਂ ਅਤੇ ਭੋਜਨ ਪ੍ਰਬੰਧਾਂ ਦਾ ਵੀ ਨੇੜਿਓਾ ਨਿਰੀਖਣ ਕੀਤਾ | ਇਸ ਸਮੇਂ ਦੌਰਾਨ ਉਨ੍ਹਾਂ ਨੇ ਕਲਾਸਰੂਮਾਂ ਦਾ ਵੀ ਦੌਰਾ ਕੀਤਾ ਅਤੇ ਬੱਚਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਹਲਾਸ਼ੇਰੀ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਆਪਣੇ ਨਿਵਾਸ ਸਥਾਨ 'ਤੇ ਨਾਗਰਿਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਜਾਖ਼ਲ ਮੰਡੀ 'ਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ਨੇ ਸਰਕਾਰ ਦੀ 'ਸਵੱਛ ਭਾਰਤ ਮੁਹਿੰਮ' ਦੀ ਖੋਲ੍ਹੀ ਪੋਲ
Ad Position 24