ਕਾਲਾਂਵਾਲੀ/ਸਿਰਸਾ, 4 ਮਈ (ਭੁਪਿੰਦਰ ਪੰਨੀਵਾਲੀਆ)- ਵਿਦਿਆ ਭਾਰਤੀ ਸਿੱਖਿਆ ਕਮੇਟੀ ਦੁਆਰਾ ਕਰਵਾਈ ਗਈ ਐਨ.ਟੀ.ਐਸ.ਈ. ਪ੍ਰੀਖਿਆ ਦੇ ਨਤੀਜੇ ਐਲਾਨੇ ਗਏ | ਜਿਸ 'ਚ ਬਿਸ਼ਨਾ ਮੱਲ ਜੈਨ ਸਕੂਲ ਕਾਲਾਂਵਾਲੀ ਦੇ ਚੌਥੀ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ | ਸਕੂਲ ਕੋਆਰਡੀਨੇਟਰ ਸਰਿਤਾ ਮੁੰਜਾਲ ਨੇ ਦੱਸਿਆ ਕਿ ਪ੍ਰੀਖਿਆ ਦਾ ਮੁੱਖ ਉਦੇਸ਼ ਹੋਣਹਾਰ ਵਿਦਿਆਰਥੀਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ | ਇਸ ਪ੍ਰੀਖਿਆ ਵਿੱਚ 30 ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ, ਜਿਨ੍ਹਾਂ ਵਿਚ ਗੁਰੂ ਕਮਲ, ਕੁਸੁਮ ਜੈਨ ਅਤੇ ਰੋਹਿਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸਕੂਲ ਕਮੇਟੀ ਦੇ ਮੈਨੇਜਰ ਸੁਭਾਸ਼ ਅਰੋੜਾ, ਪ੍ਰਧਾਨ ਦਰਸ਼ਨ ਕੁਮਾਰ ਸਿੰਗਲਾ ਅਤੇ ਪਿ੍ੰਸੀਪਲ ਸੰਜੀਵ ਕੁਮਾਰ ਸ਼ਰਮਾ ਨੇ ਪਹਿਲੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ |