21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਭਾਰਤ ਜਲਦੀ ਹੀ ਕਾਂਗਰਸ ਮੁਕਤ ਹੋਵੇਗਾ : ਤਿ੍ਲੋਚਨ ਸਿੰਘ

Ad Position 21
No active advertisement
ਅਜੀਤ ਡੈਸਕ 05-05-2026
ਕਰਨਾਲ, 4 ਮਈ (ਗੁਰਮੀਤ ਸਿੰਘ ਸੱਗੂ)-ਹਰਿਆਣਾ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਸੀਨੀਅਰ ਨੇਤਾ ਤਿ੍ਲੋਚਨ ਸਿੰਘ ਨੇ ਕਿਹਾ ਕਿ ਭਾਰਤ ਜਲਦੀ ਹੀ 'ਕਾਂਗਰਸ ਮੁਕਤ ਦੇਸ਼' ਬਣ ਜਾਵੇਗਾ ਅਤੇ ਇਥੇ ਕਾਂਗਰਸ ਦਾ ਨਾਂਅ ਲੈਣ ਵਾਲਾ ਕੋਈ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਅਤੇ ਦੇਸ਼ ਦੇ ਹਰ ਸੂਬੇ ਵਿਚ ਭਾਜਪਾ ਦਾ ਸ਼ਾਸਨ ਚੰਗਾ ਹੋਵੇਗਾ, ਜਿਸ ਨਾਲ ਪੂਰੇ ਦੇਸ਼ 'ਚ ਖੁਸ਼ਹਾਲੀ ਆਵੇਗੀ | ਤਿ੍ਲੋਚਨ ਸਿੰਘ ਨੇ ਪੱਛਮੀ ਬੰਗਾਲ ਵਿਚ ਭਾਜਪਾ ਦੀ ਜਿੱਤ 'ਤੇ ਸਾਰੇ ਪਾਰਟੀ ਵਰਕਰਾਂ ਅਤੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੱਛਮੀ ਬੰਗਾਲ ਦੇ ਲੋਕ ਮਮਤਾ ਬੈਨਰਜੀ ਦੇ ਕੁਸ਼ਾਸਨ ਤੋਂ ਆਜ਼ਾਦ ਹੋ ਗਏ ਹਨ ਅਤੇ ਇਹ ਸੂਬਾ ਹੁਣ ਵਿਕਾਸ ਦੀ ਲਹਿਰ ਦੇਖੇਗਾ | ਬੰਗਾਲ ਵਿਚ ਭਾਜਪਾ ਦੀ ਭਾਰੀ ਜਿੱਤ ਸਾਬਿਤ ਕਰਦੀ ਹੈ ਕਿ ਦੇਸ਼ ਦੇ ਹਰ ਨਾਗਰਿਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ਵਿਚ ਪੱਕਾ ਵਿਸ਼ਵਾਸ ਹੈ | ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਅਗਲੇ 30 ਸਾਲਾਂ ਤੱਕ ਹਰਿਆਣਾ 'ਚ ਸਰਕਾਰ ਨਹੀਂ ਬਣਾ ਸਕੇਗੀ | ਉਨ੍ਹਾਂ ਕਿਹਾ ਕਿ ਸੂਬਾ ਭਾਜਪਾ ਦੇ ਸ਼ਾਸਨ ਹੇਠ ਸਰਬਪੱਖੀ ਵਿਕਾਸ ਦਾ ਅਨੁਭਵ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਚ ਵੀ ਸਰਕਾਰ ਬਣਾਏਗੀ ਜੋ ਕਿ ਇਸ ਸੂਬੇ ਦੇ ਲੋਕਾਂ ਲਈ ਇਕ ਚੰਗੀ ਗੱਲ ਹੋਵੇਗੀ ਅਤੇ ਇਸ ਨਾਲ ਪੰਜਾਬ ਦਾ ਵਿਕਾਸ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਭਾਰਤ ਜਲਦੀ ਹੀ ਕਾਂਗਰਸ ਮੁਕਤ ਹੋਵੇਗਾ : ਤਿ੍ਲੋਚਨ ਸਿੰਘ ਅਗਲੀ ਖ਼ਬਰ ਆਸਾਮ ਤੇ ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤਣ 'ਤੇ ਭਾਜਪਾ ਵਰਕਰਾਂ ਨੇ ਹੁਸ਼ਿਆਰਪੁਰ 'ਚ ਵੰਡੇ ਲੱਡੂ
Ad Position 24