20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਪਿੰਡ ਨਾਹਰ ਤਾਹਰਪੁਰ ਦੇ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ ਹੁਣ ਤੱਕ ਕੁੱਲ ਪੰਜ ਮੁਲਜ਼ਮਾਂ ਦੀ ਪਾਈ ਗ੍ਰਿਫ਼ਤਾਰੀ

ਯਮੁਨਾਨਗਰ, 20 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਕ੍ਰਾਈਮ ਬ੍ਰਾਂਚ-1 ਟੀਮ ਨੇ 6 ਜੂਨ ਨੂੰ ਪਿੰਡ ਨਾਹਰ ਤਾਹਰਪੁਰ ਦੇ ਖੇਤਾਂ ਵਿਚ ਇਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਰਾਜਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਇਸ ਮਾਮਲੇ ਵਿਚ ਨਾਹਰ ਤਾਹਰਪੁਰ ਦੇ ਰਹਿਣ ਵਾਲੇ ਬਲਜੀਤ ਪੁੱਤਰ ਪ੍ਰਦੀਪ ਨੂੰ ਗ੍ਰਿਫ਼ਤਾਰ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 21-10-2026
ਯਮੁਨਾਨਗਰ, 20 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਕ੍ਰਾਈਮ ਬ੍ਰਾਂਚ-1 ਟੀਮ ਨੇ 6 ਜੂਨ ਨੂੰ ਪਿੰਡ ਨਾਹਰ ਤਾਹਰਪੁਰ ਦੇ ਖੇਤਾਂ ਵਿਚ ਇਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਰਾਜਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਇਸ ਮਾਮਲੇ ਵਿਚ ਨਾਹਰ ਤਾਹਰਪੁਰ ਦੇ ਰਹਿਣ ਵਾਲੇ ਬਲਜੀਤ ਪੁੱਤਰ ਪ੍ਰਦੀਪ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੰਚਾਰਜ ਰਾਜਕੁਮਾਰ ਨੇ ਦੱਸਿਆ ਕਿ 5 ਜੂਨ ਨੂੰ ਉਰਜਨੀ ਦੇ ਰਹਿਣ ਵਾਲੇ 32 ਸਾਲਾ ਨਵੀਨ ਨੂੰ ਨਾਹਰਪੁਰ ਤਾਹਰਪੁਰ ਦੇ ਇਕ ਖੇਤ ਵਿਚ ਪੁਰਾਣੀ ਦੁਸ਼ਮਣੀ ਕਾਰਨ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਦੁਖੇੜੀ ਦੇ ਰਹਿਣ ਵਾਲੇ ਵਿਸ਼ਵਜੀਤ, ਪਿੰਡ ਨਾਹਰ ਤਾਹਰਪੁਰ ਦੇ ਜਤਿੰਦਰ ਕੁਮਾਰ, ਆਸ਼ੀਸ਼ ਅਤੇ ਵੰਸ਼ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਹੁਣ ਤੱਕ ਕੁੱਲ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਦੋਵਾਂ ਬੱਚਿਆਂ ਦੀ ਪੜ੍ਹਾਈ ਤੇ ਪਾਲਣ-ਪੋਸ਼ਣ ਦੀ ਪੂਰੀ ਜ਼ਿੰਮੇਵਾਰੀ ਚੁੱਕਣਗੇ ਡਾ. ਸਾਹਨੀ ਅਗਲੀ ਖ਼ਬਰ ਭਾਈ ਅੰਗਰੇਜ ਸਿੰਘ ਕਥਾ ਕਰਦੀਆਂ (ਸੱਜੇ)ਭਾਈ ਕਮਲ ਜੀਤ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਰਸਭਿੰਨਾ ਕੀਰਤਨ ਕਰਦੀਆਂ
Ad Position 24