ਨਵੀਂ ਦਿੱਲੀ, 4 ਮਈ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਈਰਾਨ 'ਚ ਫਸੇ ਸਿੱਖਾਂ ਦਾ ਮਾਮਲਾ ਅੱਜ ਕੇਂਦਰੀ ਵਿਦੇਸ਼ ਮੰਤਰਾਲੇ ਕੋਲ ਚੁੱਕਿਆ ਅਤੇ ਅਪੀਲ ਕੀਤੀ ਕਿ ਇਹਨਾਂ ਸਿੱਖਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਵਾਸਤੇ ਫ਼ੌਰੀ ਕਦਮ ਚੁੱਕੇ ਜਾਣ ¢ ਅੱਜ ਇੱਥੇ ਵਿਦੇਸ਼ ਮੰਤਰਾਲੇ ਪਹੁੰਚੇ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਕਮੇਟੀ ਦੇ ਵਿਸ਼ੇਸ਼ ਮਾਮਲਿਆਂ ਦੇ ਸਲਾਹਕਾਰ ਪਰਮਜੀਤ ਸਿੰਘ ਚੰਡੋਕ ਨੇ ਦੱਸਿਆ ਕਿ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਸਿੱਖਾਂ ਨੂੰ ਲੈ ਕੇ ਇਕ ਵਿਸ਼ੇਸ਼ ਜਹਾਜ਼ ਨੇ ਕੌਮੀ ਰਾਜਧਾਨੀ ਪਹੁੰਚਣਾ ਸੀ ਪਰ ਪਤਾ ਨਹੀਂ ਕਿਹੜੇ ਕਾਰਨਾਂ ਕਰ ਕੇ ਇਹ ਫਲਾਈਟ ਰੱਦ ਹੋ ਗਈ ¢ ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਵਿਚ ਜੁਆਇੰਟ ਸਕੱਤਰ ਆਨੰਦ ਪ੍ਰਕਾਸ਼ ਨਾਲ ਮੁਲਾਕਾਤ ਕੀਤੀ ਤੇ ਇਹ ਮਾਮਲਾ ਉਨ੍ਹਾਂ ਕੋਲ ਚੁੱਕਿਆ¢ ਕਾਹਲੋਂ ਨੇ ਦੱਸਿਆ ਕਿ ਸ੍ਰੀ ਆਨੰਦ ਪ੍ਰਕਾਸ਼ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਕੁਝ ਨਾ ਟਾਲੇ ਜਾ ਸਕਣ ਵਾਲੇ ਕਾਰਨਾਂ ਕਰ ਕੇ ਇਹ ਫਲਾਈਟ ਰੱਦ ਹੋ ਗਈ ਹੈ ਜਿਸ ਕਾਰਨ ਸਿੱਖਾਂ ਨੂੰ ਉੱਥੋਂ ਨਹੀਂ ਕੱਢਿਆ ਜਾ ਸਕਿਆ ¢ ਉਨ੍ਹਾਂ ਦੱਸਿਆ ਕਿ ਜੁਆਇੰਟ ਸਕੱਤਰ ਨੇ ਭਰੋਸਾ ਦੁਆਇਆ ਕਿ ਸਿੱਖਾਂ ਨੂੰ ਜਲਦੀ ਹੀ ਕੱਢਣ ਵਾਸਤੇ ਵਿਸ਼ੇਸ਼ ਫਲਾਈਟ ਵਰਤੀ ਜਾਵੇਗੀ ਅਤੇ ਸਿੱਖ ਉੱਥੋਂ ਸੁਰੱਖਿਅਤ ਕੱਢੇ ਜਾਣਗੇ ¢