22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਤੇਜ਼ ਝੱਖੜ ਤੇ ਮੀਂਹ ਨਾਲ ਪਏ ਗੜੇ

Ad Position 21
No active advertisement
ਅਜੀਤ ਡੈਸਕ 05-05-2026
ਸਿਰਸਾ, 4 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਅਤੇ ਆਸਪਾਸ ਦੇ ਇਲਾਕੇ ਵਿੱਚ ਬੀਤੀ ਦੇਰ ਰਾਤ ਇਲਾਕੇ 'ਚ ਤੇਜ਼ ਝੱਖੜ ਨਾਲ ਮੀਂਹ ਤੇ ਗੜੇ ਪਏ | ਤੇਜ਼ ਝੱਖੜ ਨਾਲ ਕਈ ਥਾਵਾਂ 'ਤੇ ਬਿਜਲੀ ਦੇ ਖੰਭੇ ਤੇ ਰੁੱਖ ਡਿੱਗ ਪਏ | ਗੜੇ ਪੈਣ ਨਾਲ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਨੁਕਸਾਨ ਪੁੱਜਿਆ ਹੈ | ਮੰਡੀਆਂ ਨੇ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਭਿੱਜ ਗਈ ਹੈ | ਸਿਰਸਾ ਅਤੇ ਆਸਪਾਸ ਦੇ ਖੇਤਰ 'ਚ ਬੀਤੀ ਦੇਰ ਰਾਤ ਤੇਜ਼ ਝੱਖੜ ਨਾਲ ਇਲਾਕੇ ਦੇ ਕਈ ਪਿੰਡਾਂ 'ਚ ਮੀਂਹ ਤੇ ਗੜੇ ਪਏ | ਗੜੇ ਪੈਣ ਨਾਲ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਿਆ ਹੈ | ਵੱਖ-ਵੱਖ ਪਿੰਡਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤੇਜ਼ ਝੱਖੜ ਨਾਲ ਭਾਰੀ ਨੁਕਸਾਨ ਹੋਇਆ ਹੈ | ਕਈ ਥਾਈਾ ਬਿਜਲੀ ਦੇ ਖੰਭੇ ਤੇ ਰੁੱਖ ਡਿੱਗੇ ਹਨ | ਬਿਜਲੀ ਦੇ ਖੰਭੇ ਡਿੱਗਣ ਨਾਲ ਕਈ ਪਿੰਡਾਂ 'ਚ ਬਿਜਲੀ ਕਈ ਘੰਟੇ ਗੁੱਲ ਰਹੀ | ਸੜਕਾਂ 'ਤੇ ਰੁੱਖ ਡਿੱਗਣ ਨਾਲ ਆਵਾਜਾਹੀ ਵੀ ਪ੍ਰਭਾਵਿਤ ਹੋਈ ਹੈ | ਦੂਜੇ ਪਾਸੇ ਮੰਡੀਆਂ 'ਚ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਤੇ ਕਣਕ ਦੀਆਂ ਭਰੀਆਂ ਬੋਰੀਆਂ ਭਿੱਜ ਗਈਆਂ ਹਨ | ਖੇਤਰ ਦੇ ਸਬਜ਼ੀ ਉਤਪਾਦਕਾਂ ਨੇ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਐਸ.ਓ.ਐਲ. ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਤੇਜ਼ ਝੱਖੜ ਤੇ ਮੀਂਹ ਨਾਲ ਪਏ ਗੜੇ
Ad Position 24