22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਮੋਬਾਈਲ ਚੋਰੀ ਕਰਨ ਵਾਲੇ ਗਰੋਹ ਦਾ ਪੁਲਿਸ ਨੇ ਕੀਤਾ ਪਰਦਾਫਾਸ਼

Ad Position 21
No active advertisement
ਅਜੀਤ ਡੈਸਕ 05-05-2026
ਨਵੀਂ ਦਿੱਲੀ, 4 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਮੋਬਾਈਲ ਚੋਰੀ ਕਰਨ ਵਾਲੇ ਇਕ ਸਰਗਰਮ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਦੇ ਦੋ ਮੈਂਬਰ ਗਿ੍ਫ਼ਤਾਰ ਕੀਤੇ ਹਨ, ਜਿਨ੍ਹਾਂ ਦਾ ਨਾਂਅ ਮੁਕੇਸ਼ ਕੁਮਾਰ 48 ਹੈ ਅਤੇ ਇਹ ਅਸਾਮ ਦਾ ਰਹਿਣ ਵਾਲਾ ਹੈ | ਇਸ 'ਤੇ ਪਹਿਲਾਂ 8 ਮਾਮਲੇ ਦਰਜ ਹਨ | ਇਹ 2007 ਤੋਂ ਹੀ ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ | ਦੂਸਰੇ ਨੰਬਰ ਦਾ ਅਪਰਾਧੀ ਜਿਸ ਦਾ ਨਾਂਅ ਪਿੰਟੂ 24 ਪਲਵਲ (ਹਰਿਆਣਾ) ਦਾ ਰਹਿਣ ਵਾਲਾ ਹੈ | ਇਸ ਤੇ ਪਹਿਲਾਂ ਵੀ ਇਕ ਮਾਮਲਾ ਦਰਜ ਹੈ | ਇਨ੍ਹਾਂ ਦੋਵਾਂ ਕੋਲੋਂ ਪੁਲਿਸ ਨੇ ਚੋਰੀ ਕੀਤੇ 100 ਮੋਬਾਈਲ ਬਰਾਮਦ ਕੀਤੇ ਗਏ ਹਨ, ਇਨ੍ਹਾਂ ਨੇ ਇਹ ਮੋਬਾਈਲ ਬੱਸਾਂ, ਰੇਲ ਗੱਡੀਆਂ, ਅਤੇ ਹੋਰਨਾਂ ਥਾਵਾਂ ਤੋਂ ਚੋਰੀ ਕੀਤੇ ਸਨ | ਇਹ ਲੋਕ ਉਥੇ ਜ਼ਿਆਦਾ ਜਾਂਦੇ ਸਨ, ਜਿਥੇ ਕਿ ਲੋਕਾਂ ਦੀ ਜ਼ਿਆਦਾ ਭੀੜ ਹੋਵੇ, ਜ਼ਿਆਦਾ ਭੀੜ ਦਾ ਇਹ ਲੋਕ ਖ਼ੂਬ ਲਾਭ ਉਠਾਉਂਦੇ ਹੋਏ ਲੋਕਾਂ ਦੇ ਫੋਨ ਚੁਰਾ ਲੈਂਦੇ ਸਨ, ਜਿਨ੍ਹਾਂ ਦਾ ਲੋਕਾਂ ਨੂੰ ਪਤਾ ਹੀ ਨਹੀਂ ਲਗਦਾ ਸੀ | ਇਹ ਮੁਲਜ਼ਮ ਚੋਰੀ ਕੀਤੇ ਹੋਏ ਫੋਨ ਸਸਤੇ ਰੇਟ 'ਤੇ ਦਿੱਲੀ 'ਚ ਵੇਚ ਦਿੰਦੇ ਸਨ | ਅਖ਼ੀਰ ਇਕ ਮੁਖ਼ਬਰ ਦੇ ਇਸ਼ਾਰੇ 'ਤੇ ਪਿੰਟੂ ਤੇ ਮੁਕੇਸ਼ ਨੂੰ ਫੜ ਲਿਆ ਅਤੇ ਉਨ੍ਹਾਂ ਦੇ ਬੈਗਾਂ ਵਿਚ ਚੋਰੀ ਕੀਤੇ 100 ਮੋਬਾਈਲ ਬਰਾਮਦ ਕਰ ਲਏ | ਪੁਲਿਸ ਨੇ ਜਦੋਂ ਇਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਤਾਂ ਉਨ੍ਹਾਂ ਨੇ ਆਪਣੇ ਸਾਥੀ ਰਮੇਸ਼ ਤੇ ਰਾਜੇਸ਼ ਦਾ ਜ਼ਿਕਰ ਵੀ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਦਿਆਲ ਸਿੰਘ ਕਾਲਜ 'ਚ ਹੋਇਆ ਅੰਤਰਰਾਸ਼ਟਰੀ ਸੈਮੀਨਾਰ ਅਗਲੀ ਖ਼ਬਰ ਐਸ.ਪੀ. ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ
Ad Position 24