22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਦਿਆਲ ਸਿੰਘ ਕਾਲਜ 'ਚ ਹੋਇਆ ਅੰਤਰਰਾਸ਼ਟਰੀ ਸੈਮੀਨਾਰ

Ad Position 21
No active advertisement
ਅਜੀਤ ਡੈਸਕ 05-05-2026
ਨਵੀਂ ਦਿੱਲੀ, 4 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਦਿਆਲ ਸਿੰਘ ਕਾਲਜ ਵਿਖੇ ਭਾਰਤੀ ਭਾਸ਼ਾਵਾਂ ਵਿਚ ਸਾਹਿਤ ਸਿਰਜਣਾ ਚੁਣੌਤੀਆਂ ਅਤੇ ਸੰਭਾਵਨਾਵਾਂ ਦੇ ਵਿਸ਼ੇ 'ਤੇ ਅੰਤਰਰਾਸ਼ਟਰੀ ਸੈਮੀਨਾਰ ਕੀਤਾ ਗਿਆ ਜਿਸ ਵਿਚ ਵੱਖ-ਵੱਖ ਵਿਦਵਾਨਾਂ ਨੇ ਇਸ ਵਿਸ਼ੇ 'ਤੇ ਆਪਣੇ ਵਿਚਾਰ ਰੱਖੇ ਅਤੇ ਭਾਰਤੀ ਭਾਸ਼ਾਵਾਂ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾਣ ਵਾਲੇ ਉਪਰਾਲਿਆਂ 'ਤੇ ਜ਼ੋਰ ਦਿੱਤਾ | ਇਸ ਸੈਮੀਨਾਰ 'ਚ 40 ਦੇ ਕਰੀਬ ਪਰਚੇ ਪੜ੍ਹੇ ਗਏ | ਇਸ ਸੈਮੀਨਾਰ ਵਿਚ ਪ੍ਰੋ. ਏ. ਡੀ. ਐਨ. ਵਾਜਪਾਈ ਪ੍ਰੋ. ਵਿਨੋਦ ਕੁਮਾਰ ਧਾਲੀਵਾਲ ਡਾ. ਕਮਲਜੀਤ ਸਿੰਘ, ਡਾ. ਗੱਟੂ ਲਾਲ ਪਾਟੀਦਾਰ, ਡਾ. ਸ਼ਿਵਰੰਜਨੀ ਸਿੰਘ, ਡਾ. ਧਰਮਵੀਰ, ਡਾ. ਮੋਨਿਕਾ ਸ਼ਰਮਾ, ਡਾ. ਕਾਕੋਈ ਰਾਏ ਗਿਆਨੇਂਦਰ ਕੁਮਾਰ, ਡਾ. ਹਰਜਿੰਦਰ ਸਿੰਘ, ਪ੍ਰੋ. ਜਤਿੰਦਰ ਕੁਮਾਰ, ਪ੍ਰੋ. ਅਨੰਦ ਕੁਮਾਰ, ਮਿਸਰਦੀਪ ਭਾਟੀਆ, ਡਾ. ਪ੍ਰੇਮ ਰਾਜ, ਡਾ. ਦਲਜੀਤ ਸਿੰਘ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਵਿਦਵਾਨ ਸ਼ਾਮਿਲ ਹੋਏ | ਸਮੁੱਚੇ ਤੌਰ 'ਤੇ ਇਹ ਸੈਮੀਨਾਰ ਆਪਣੇ ਵਿਸ਼ੇ ਦੇ ਪ੍ਰਤੀ ਸਫ਼ਲ ਰਿਹਾ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਫੜਿਆ ਤਿੰਨ ਕਿੱਲੋ ਗਾਂਜਾ ਅਗਲੀ ਖ਼ਬਰ ਮੋਬਾਈਲ ਚੋਰੀ ਕਰਨ ਵਾਲੇ ਗਰੋਹ ਦਾ ਪੁਲਿਸ ਨੇ ਕੀਤਾ ਪਰਦਾਫਾਸ਼
Ad Position 24