22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਪੁਲਿਸ ਨੇ ਫੜਿਆ ਤਿੰਨ ਕਿੱਲੋ ਗਾਂਜਾ

Ad Position 21
No active advertisement
ਅਜੀਤ ਡੈਸਕ 05-05-2026
ਨਵੀਂ ਦਿੱਲੀ, 4 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਐਂਟੀ ਆਟੋ ਥੈਫਟ ਸਕੁਐਡ (ਏ.ਏ.ਟੀ.ਐਸ.) ਟੀਮ ਨੇ ਮਨੋਜ ਕੁਮਾਰ ਨਿਵਾਸੀ ਨੰਗਲੀ ਵਿਹਾਰ ਐਕਸਟੈਂਸ਼ਨ, ਦਿੱਲੀ ਉਮਰ 42 ਸਾਲ ਨੂੰ ਗਿ੍ਫ਼ਤਾਰ ਕੀਤਾ ਹੈ | ਉਸ ਦੇ ਕੋਲੋਂ 3 ਕਿੱਲੋ ਗਾਂਜਾ ਫੜਿਆ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ | ਪੁਲਿਸ ਨੂੰ ਪਤਾ ਲੱਗਾ ਕਿ ਮਨੋਜ ਕੁਮਾਰ ਪਹਿਲਾਂ ਵੀ 4 ਆਰਮਜ਼ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਸਮੇਂ ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ | ਇਸ ਮਾਮਲੇ ਵਿਚ ਨੂੰ ਭਰੋਸੇਯੋਗ ਖੁਫੀਆ ਜਾਣਕਾਰੀ ਮਿਲੀ ਸੀ ਅਤੇ ਮੁਖ਼ਬਰ ਨੇ ਵੀ ਪੁਲਿਸ ਨੂੰ ਸੂਚਨਾ ਦਿੱਤੀ ਸੀ | ਪੁਲਿਸ ਨੇ ਇਸ ਮਾਮਲੇ ਵਿਚ ਇੰਸਪੈਕਟਰ ਵਿਕਰਮ ਸਾਗਵਾਨ ਦੀ ਨਿਗਰਾਨੀ ਵਿਚ ਟੀਮ ਬਣਾਈ, ਜਿਸ ਨੇ ਗੀਤਾਂਜਲੀ ਐਨਕਲੇਵ ਵਿਚ ਦੱਸੀ ਥਾਂ 'ਤੇ ਛਾਪਾ ਮਾਰਿਆ ਅਤੇ ਮਨੋਜ ਕੁਮਾਰ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਇਸ ਤੋਂ ਹੋਰ ਜਾਂਚ ਪੜਤਾਲ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਏ.ਟੀ.ਐਮ. ਮਸ਼ੀਨ ਕੱਟ ਕੇ ਪੈਸੇ ਚੋਰੀ ਕਰਨ ਵਾਲੇ ਕਾਬੂ ਅਗਲੀ ਖ਼ਬਰ ਦਿਆਲ ਸਿੰਘ ਕਾਲਜ 'ਚ ਹੋਇਆ ਅੰਤਰਰਾਸ਼ਟਰੀ ਸੈਮੀਨਾਰ
Ad Position 24