22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਏ.ਟੀ.ਐਮ. ਮਸ਼ੀਨ ਕੱਟ ਕੇ ਪੈਸੇ ਚੋਰੀ ਕਰਨ ਵਾਲੇ ਕਾਬੂ

Ad Position 21
No active advertisement
ਅਜੀਤ ਡੈਸਕ 05-05-2026
ਨਵੀਂ ਦਿੱਲੀ, 4 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਨੇ ਦਿੱਲੀ ਦੇ ਵਿਨੋਦ ਨਗਰ ਵਿਚ ਏ.ਟੀ.ਐਮ. ਨੂੰ ਤੋੜ ਕੇ ਉਸ ਵਿਚੋਂ ਪੈਸੇ ਚੋਰੀ ਕਰਨ ਪ੍ਰਤੀ ਦੇ ਮਾਮਲੇ ਵਿਚ ਰੋਬਿਨ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਨਾਲ ਹੀ ਇਸ ਵਾਰਦਾਤ ਵਿਚ ਵਰਤੀ ਗਈ ਗੱਡੀ ਵੀ ਫੜੀ ਹੈ | ਪੁਲਿਸ ਨੇ ਰੋਬਿਨ ਦੇ ਸਾਥੀ ਇਮਰਾਨ ਅਤੇ ਭੂਰੇ ਨੂੰ ਵੀ ਕਾਬੂ ਕੀਤਾ ਹੈ | ਇਨ੍ਹਾਂ ਲੋਕਾਂ ਨੇ ਦਿੱਲੀ ਦੇ ਮੰਡਾਵਲੀ ਫਾਜ਼ਲਪੁਰ ਥਾਣੇ ਖੇਤਰ ਵਿਚ ਏ.ਟੀ.ਐਮ. ਮਸ਼ੀਨ ਨੂੰ ਕੱਟ ਕੇ ਉਸ ਵਿਚੋਂ ਪੈਸੇ ਚੁਰਾਏ ਸਨ | ਇਸ ਮਾਮਲੇ ਵਿਚ ਪੁਲਿਸ ਨੇ ਕੇਸ ਦਰਜ ਕਰਕੇ ਇਸ ਟੀਮ ਬਣਾਈ, ਜਿਸ ਦੀ ਅਗਵਾਈ ਵਿਵੇਕ ਮਲਿਕ ਨੇ ਕੀਤੀ | ਟੀਮ ਨੇ ਘਟਨਾ ਵਾਲੀ ਥਾਂ ਦੇ ਆਸਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੇਖੀ ਅਤੇ ਨਾਲ ਹੀ ਮੁਲਜ਼ਮਾਂ ਦੁਆਰਾ ਵਰਤੇ ਗਏ ਰਸਤਿਆਂ ਦੀ ਵੀ ਫੁਟੇਜ ਲਈ | ਖ਼ੁਫੀਆ ਜਾਣਕਾਰੀ ਤੋਂ ਇਲਾਵਾ ਕੁਝ ਲੋਕਾਂ ਕੋਲੋਂ ਪੁੱਛ-ਪੜਤਾਲ ਵੀ ਕੀਤੀ ਗਈ | ਰੋਬਿਨ ਦੇ ਸਾਥੀ ਇਮਰਾਨ ਤੇ ਭੂਰੇ ਨੇ ਏ.ਟੀ.ਐਮ. ਦੀ ਮਸ਼ੀਨ ਨੂੰ ਕੱਟਿਆ | ਏ.ਟੀ.ਐਮ. ਮਸ਼ੀਨ ਦੀ ਪਹਿਚਾਣ ਪਹਿਲਾਂ ਹੀ ਇਮਰਾਨ ਨੇ ਕੀਤੀ ਹੋਈ ਸੀ | ਪੁਲਿਸ ਨੇ ਕਿਵੇਂ ਨਾ ਕਿਵੇਂ ਰੋਬਿਨ ਦਾ ਮੋਬਾਈਲ ਨੰਬਰ ਪ੍ਰਾਪਤ ਕਰ ਲਿਆ ਅਤੇ ਉਸਨੂੰ ਅਖੀਰ ਭਰਤਪੁਰ (ਰਾਜਸਥਾਨ) ਤੋਂ ਕਾਬੂ ਕਰ ਲਿਆ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਸੰਤ ਨਗਰ 'ਚ ਖੁੱਲਿ੍ਹਆ ਨੈਸ਼ਨਲ ਅਕਾਲੀ ਦਲ ਦਾ ਐਜੂਕੇਸ਼ਨ ਵਿੰਗ ਅਗਲੀ ਖ਼ਬਰ ਪੁਲਿਸ ਨੇ ਫੜਿਆ ਤਿੰਨ ਕਿੱਲੋ ਗਾਂਜਾ
Ad Position 24