22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਦਿੱਲੀ ਦੇ ਸੰਤ ਨਗਰ 'ਚ ਖੁੱਲਿ੍ਹਆ ਨੈਸ਼ਨਲ ਅਕਾਲੀ ਦਲ ਦਾ ਐਜੂਕੇਸ਼ਨ ਵਿੰਗ

Ad Position 21
No active advertisement
ਅਜੀਤ ਡੈਸਕ 05-05-2026
ਨਵੀਂ ਦਿੱਲੀ, 4 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸੰਤ ਨਗਰ ਵਿਖੇ ਨੈਸ਼ਨਲ ਅਕਾਲੀ ਦਲ ਦੀ ਐਜੂਕੇਸ਼ਨ ਵਿੰਗ ਦੇ ਨਵੇਂ ਦਫ਼ਤਰ ਦਾ ਉਦਘਾਟਨ ਨੈਸ਼ਨਲ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕੀਤਾ | ਇਸ ਦਫ਼ਤਰ ਦੀ ਪਹਿਲ ਐਜੂਕੇਸ਼ਨ ਵਿੰਗ ਦੀ ਦਿੱਲੀ ਪ੍ਰਦੇਸ਼ ਪ੍ਰਧਾਨ ਰਿਦਮ ਚੱਢਾ ਦੁਆਰਾ ਕੀਤੀ ਗਈ ਹੈ | ਇਸ ਮੌਕੇ ਪੰਮਾ ਨੇ ਕਿਹਾ ਕਿ ਸਿੱਖਿਆ ਸਮਾਜ ਦੀ ਸਭ ਤੋਂ ਮਜ਼ਬੂਤ ਨੀਂਹ ਹੈ ਅਤੇ ਇਸ ਵਿੰਗ ਦਾ ਉਦੇਸ਼ ਹੈ ਕਿ ਗ਼ਰੀਬ ਤੇ ਜ਼ਰੂਰਤਮੰਦ ਬੱਚੇ ਸਿੱਖਿਅਤ ਹੋਣ ਅਤੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ | ਉਨ੍ਹਾਂ ਐਲਾਨ ਕੀਤਾ ਕਿ ਅਜਿਹੇ ਦਫ਼ਤਰ ਹੋਰਨਾਂ ਇਲਾਕਿਆਂ ਵਿਚ ਵੀ ਖੋਲ੍ਹੇ ਜਾਣਗੇ | ਇਸ ਮੌਕੇ ਰਿਦਮ ਚੱਢਾ ਨੇ ਕਿਹਾ ਕਿ ਖੋਲਿ੍ਹਆ ਗਿਆ ਦਫ਼ਤਰ ਗ਼ਰੀਬ ਬੱਚਿਆਂ ਲਈ ਨਵੀਂ ਉਮੀਦ ਲੈ ਕੇ ਆਇਆ ਹੈ ਅਤੇ ਨਵੀਆਂ ਯੋਜਨਾਵਾਂ ਬੱਚਿਆਂ ਦੇ ਹਿੱਤ ਵਿਚ ਹੋਣਗੀਆਂ | ਸੁਰੀਤ ਇਵੈਂਟਸ ਫਾਊਾਡੇਸ਼ਨ ਟਰੱਸਟ ਦੀ ਨੈਸ਼ਨਲ ਪ੍ਰਧਾਨ ਰਸ਼ਮੀਤ ਕੌਰ ਬਿੰਦਰਾ ਨੇ ਰਿਦਮ ਚੱਢਾ ਦੀ ਕਾਬਲੀਅਤ ਵੇਖ ਕੇ ਉਨ੍ਹਾਂ ਨੂੰ ਟਰੱਸਟ ਦੀ ਜਨਰਲ ਸਕੱਤਰ ਵੀ ਥਾਪਿਆ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਰਿਦਮ ਚੱਢਾ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾਏਗੀ | ਇਸ ਮੌਕੇ ਹੋਰ ਹਸਤੀਆਂ ਵਿਚ ਇੰਦਰਜੀਤ ਸਿੰਘ, ਜਸਵਿੰਦਰ ਸਿੰਘ ਸੱਭਰਵਾਲ, ਵਰਿੰਦਰ ਆਰੀਆ, ਬਲਬੀਰ ਸਿੰਘ, ਸੋਨਾ ਬਤਰਾ, ਕੁਲਦੀਪ ਸਿੰੰਘ ਮਰਵਾਹ, ਵਿਕਰਾਂਤ ਮੋਹਨ ਆਦਿ ਮੌਜੂਦ ਸਨ | ਸਾਰਿਆਂ ਨੇ ਰਿਦਮ ਚੱਢਾ ਨੂੰ ਮੁਬਾਰਕਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ -ਵਿਵੇਕ ਵਿਹਾਰ ਅਗਨੀ ਕਾਂਡ- ਲਾਸ਼ਾਂ ਦੇ ਸਸਕਾਰ 'ਤੇ ਮਾਹੌਲ ਹੋਇਆ ਗ਼ਮਗੀਨ ਅਗਲੀ ਖ਼ਬਰ ਏ.ਟੀ.ਐਮ. ਮਸ਼ੀਨ ਕੱਟ ਕੇ ਪੈਸੇ ਚੋਰੀ ਕਰਨ ਵਾਲੇ ਕਾਬੂ
Ad Position 24