23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

-ਵਿਵੇਕ ਵਿਹਾਰ ਅਗਨੀ ਕਾਂਡ- ਲਾਸ਼ਾਂ ਦੇ ਸਸਕਾਰ 'ਤੇ ਮਾਹੌਲ ਹੋਇਆ ਗ਼ਮਗੀਨ

Ad Position 21
No active advertisement
ਅਜੀਤ ਡੈਸਕ 05-05-2026
ਨਵੀਂ ਦਿੱਲੀ, 4 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਵੇਕ ਵਿਹਾਰ ਵਿਚ ਹੋਏ ਅਗਨੀ ਕਾਂਡ ਨੇ ਸਭ ਨੂੰ ਭਾਵੁਕ ਕਰ ਦਿੱਤਾ | ਇਸ ਕਾਂਡ 'ਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਸੀ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਇਕ ਵੱਖਰੀ ਹੀ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀ ਅਤੇ ਇਸ ਮੌਕੇ ਇਨ੍ਹਾਂ ਪਰਿਵਾਰਾਂ ਦੇ ਮੈਂਬਰ, ਰਿਸ਼ਤੇਦਾਰ ਅਤੇ ਹੋਰ ਲੋਕ ਕਾਫ਼ੀ ਗਿਣਤੀ ਵਿਚ ਸ਼ਾਮਿਲ ਸਨ | ਜਦੋਂ ਇਕ ਛੋਟੇ ਬੱਚੇ ਅਤੇ ਉਸ ਦੀ ਮਾਂ ਦਾ ਇਕਿੱਠਆ ਸਸਕਾਰ ਕੀਤਾ ਜਾ ਰਿਹਾ ਸੀ ਤਾਂ ਉਥੇ ਖੜ੍ਹੇ ਸਾਰੇ ਲੋਕਾਂ ਦੀਆਂ ਚੀਕਾਂ ਨਿਕਲ ਰਹੀਆਂ ਸਨ ਅਤੇ ਅੱਖਾਂ ਵਿਚ ਹੰਝੂ ਵਗ ਰਹੇ ਸਨ | ਲੋਕਾਂ ਨੂੰ ਸਭ ਤੋਂ ਵੱਡਾ ਦੁੱਖ ਸੀ ਕਿ ਕਈ ਜ਼ਿੰਦਗੀਆਂ ਅਚਾਨਕ ਚਲੀਆਂ ਗਈਆਂ | ਇਸ ਤੋਂ ਇਲਾਵਾ ਜੋ ਲੋਕ ਸਮਸ਼ਾਨਘਾਟ ਵਿਚ ਉਸ ਸਮੇਂ ਮੌਜੂਦ ਸਨ ਉਨ੍ਹਾਂ ਦੀਆਂ ਅੱਖਾਂ ਵੀ ਨਮ ਸਨ | ਇਸ ਮੌਕੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੇਤਾ ਵੀ ਪੁੱਜੇ | ਇਸ ਮੌਕੇ ਸ਼ਾਮਿਲ ਹੋਏ ਲੋਕਾਂ ਦਾ ਕਹਿਣਾ ਹੀ ਕਿ ਅਜਿਹਾ ਦਰਦਨਾਕ ਹਾਦਸਾ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਵੇਖਿਆ | ਮਰਨ ਵਾਲੇ ਪਰਿਵਾਰਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨ ਫਲੈਟਾਂ ਦੇ ਮੁੱਖ ਗੇਟ 'ਤੇ ਲੱਗੇ ਸੈਂਟਰਲ ਲਾਕ ਜਾਮ ਹੋ ਗਏ | ਜਿਸ ਕਾਰਨ ਗੇਟ ਨਹੀਂ ਖੁੱਲ੍ਹ ਸਕੇ | ਜਿਸ ਇਮਾਰਤ ਵਿਚ ਅੱਗ ਲੱਗੀ ਉਹ 800 ਗਜ਼ ਦਾ ਪਲਾਟ ਹੈ, ਜਿਸ 'ਤੇ 8 ਫਲੈਟ ਬਣਾਏ ਗਏ ਸਨ | ਫਲੈਟਾਂ 'ਤੇ ਮੋਟੀ ਲੋਹੇ ਦੀ ਗਰਿਲ ਲੱਗੀ ਕਾਰਨ ਇਨ੍ਹਾਂ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ | ਇਸ ਹਾਦਸੇ ਪ੍ਰਤੀ ਕਈ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਵਿਚ ਨਿਯਮ ਅਨੁਸਾਰ ਕਿੰਨੇ ਫਲੈਟ ਬਣਾਏ ਜਾ ਸਕਦੇ ਹਨ ਕੀ ਨਕਸ਼ਾ ਪਾਸ ਸੀ ਕਿ ਨਹੀਂ | ਨਗਰ ਨਿਗਮ ਵਲੋਂ ਫਲੈਟਾਂ ਦੀ ਜਾਂਚ ਅਤੇ ਹੋਰ ਕਈ ਗੱਲਾਂ ਹਨ ਜਿਨ੍ਹਾਂ ਦੀ ਪਾਲਣਾ ਫਲੈਟ ਬਣਾਉਣ ਵਾਲੇ ਨੇ ਕੀਤੀ ਹੈ ਕਿ ਨਹੀਂ |
Ad Position 22
No active advertisement
ਪਿਛਲੀ ਖ਼ਬਰ ਤਲਵਾੜਾ ਵਿਖੇ ਵਿਸ਼ਵ ਪੈੱ੍ਰਸ ਆਜ਼ਾਦੀ ਦਿਵਸ 'ਤੇ ਵਿਸ਼ੇਸ਼ ਸਮਾਰੋਹ ਅਗਲੀ ਖ਼ਬਰ -ਵਿਵੇਕ ਵਿਹਾਰ ਅਗਨੀ ਕਾਂਡ- ਲਾਸ਼ਾਂ ਦੇ ਸਸਕਾਰ 'ਤੇ ਮਾਹੌਲ ਹੋਇਆ ਗ਼ਮਗੀਨ
Ad Position 24