23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਤਲਵਾੜਾ ਵਿਖੇ ਵਿਸ਼ਵ ਪੈੱ੍ਰਸ ਆਜ਼ਾਦੀ ਦਿਵਸ 'ਤੇ ਵਿਸ਼ੇਸ਼ ਸਮਾਰੋਹ

Ad Position 21
No active advertisement
ਅਜੀਤ ਡੈਸਕ 05-05-2026
ਤਲਵਾੜਾ, 4 ਮਈ (ਐੱਚ. ਐੱਸ. ਮਿੱਠੂ)-ਆਲ ਇੰਡੀਆ ਮੀਡੀਆ ਫੈਡਰੇਸ਼ਨ ਵਲੋਂ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਵਿਖੇ ਵਿਸ਼ਵ ਪੈੱ੍ਰਸ ਆਜ਼ਾਦੀ ਦਿਵਸ ਮੌਕੇ ਇਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ | ਸਮਾਗਮ 'ਚ ਪੱਤਰਕਾਰ ਜਗਤ ਦੇ ਸੀਨੀਅਰ ਨੁਮਾਇੰਦਿਆਂ ਤੇ ਪਤਵੰਤਿਆਂ ਨੇ ਮੀਡੀਆ ਦੀ ਸਮਾਜਿਕ ਭੂਮਿਕਾ 'ਤੇ ਡੂੰਘਾਈ ਨਾਲ ਚਰਚਾ ਕੀਤੀ | ਪ੍ਰੋਗਰਾਮ ਪ੍ਰਬੰਧਕ ਤੇ ਕਲੱਸਟਰ ਹੈੱਡ ਅੰਜੂ ਸ਼ਰਮਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਦੇਸ਼ ਦੇ ਵਿਕਾਸ ਤੇ ਆਜ਼ਾਦੀ ਵਿਚ ਪੈੱ੍ਰਸ ਦਾ ਇਤਿਹਾਸਕ ਯੋਗਦਾਨ ਰਿਹਾ ਹੈ | ਉਨ੍ਹਾਂ ਮੀਡੀਆ ਨੂੰ ਸਮਾਜ ਦੀ ਇਕ ਅਜਿਹੀ ਸ਼ਕਤੀਸ਼ਾਲੀ ਕੜੀ ਦੱਸਿਆ ਜੋ ਬਿਨਾਂ ਕਿਸੇ ਦਬਾਅ ਦੇ ਸਚਾਈ ਨੂੰ ਜਨਤਾ ਤੱਕ ਪਹੁੰਚਾਉਂਦੀ ਹੈ | ਇਸ ਮੌਕੇ ਅੰਜੂ ਸ਼ਰਮਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸਮਾਜਿਕ ਸੇਵਾਵਾਂ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਸਮਾਗਮ 'ਚ ਸੀਨੀਅਰ ਵਕੀਲ ਹਰਿੰਦਰ ਸਿੰਘ ਡੱਬ ਨੇ ਪੈੱ੍ਰਸ ਨੂੰ ਲੋਕਤੰਤਰ ਦਾ 'ਚੌਥਾ ਥੰਮ੍ਹ' ਕਰਾਰ ਦਿੰਦਿਆਂ ਇਸ ਦੀ ਸੁਤੰਤਰਤਾ ਦੀ ਵਕਾਲਤ ਕੀਤੀ | ਮੁੱਖ ਮਹਿਮਾਨ ਅਮਰਜੀਤ ਸਿੰਘ ਕਲਸੀ ਨੇ ਕਿਹਾ ਕਿ ਪੈੱ੍ਰਸ ਦੀ ਆਜ਼ਾਦੀ ਹੀ ਵਿਚਾਰਾਂ ਦੇ ਪ੍ਰਗਟਾਵੇ ਦੀ ਅਸਲ ਤਾਕਤ ਹੈ | ਇਸ ਦੌਰਾਨ ਪੱਤਰਕਾਰੀ ਖੇਤਰ 'ਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ, ਜਿਸ 'ਚ ਡੀ. ਸੀ. ਭਾਰਦਵਾਜ ਤੇ ਸੁਰਿੰਦਰ ਸ਼ਰਮਾ ਨੂੰ 'ਲਾਈਫਟਾਈਮ ਅਚੀਵਮੈਂਟ ਐਵਾਰਡ' ਦਿੱਤਾ ਗਿਆ, ਜਦਕਿ ਪੱਤਰਕਾਰ ਜਤਿੰਦਰ ਜਤਿਨ ਨੂੰ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਲਈ ਸਨਮਾਨਿਤ ਕੀਤਾ | ਇਸ ਮੌਕੇ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ. ਵਿਪਿਨ ਸ਼ਰਮਾ ਤੇ ਅਨੁਰਾਧਾ ਸ਼ਰਮਾ ਸਮੇਤ ਕਈ ਹੋਰ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਸੰਤੋਖ ਦਾਸ ਨੂੰ ਦਸਤਾਰਬੰਦੀ ਕਰਕੇ ਡੇਰਾ ਖ਼ਾਨਪੁਰ ਤੇ ਗਣੇਸ਼ਪੁਰ ਭਾਰਟਾ ਦਾ ਗੱਦੀਨਸ਼ੀਨ ਬਣਾਇਆ ਅਗਲੀ ਖ਼ਬਰ -ਵਿਵੇਕ ਵਿਹਾਰ ਅਗਨੀ ਕਾਂਡ- ਲਾਸ਼ਾਂ ਦੇ ਸਸਕਾਰ 'ਤੇ ਮਾਹੌਲ ਹੋਇਆ ਗ਼ਮਗੀਨ
Ad Position 24