ਚੱਬੇਵਾਲ, 4 ਮਈ (ਰਾਜੀਵ ਭਾਰਦਵਾਜ)-ਕੁਟੀਆ ਤਿ੍ਵੈਣੀਸਰ ਪਿੰਡ ਸ਼ਾਹਪੁਰ ਖਾਨਪੁਰ ਗੜਸ਼ੰਕਰ ਤੇ ਉਦਾਸੀਨ ਕੁਟੀਆ ਸਵਾਮੀ ਮਾਹਨ ਦਾਸ ਗਣੇਸ਼ਪੁਰ ਭਾਰਟਾ ਦੇ ਮਹਾਨ ਸੰਤ ਕਿ੍ਪਾਲ ਦਾਸ ਦੀ ਅੰਤਿਮ ਅਰਦਾਸ ਮੌਕੇ ਸੰਤ ਮਹਾਂਪੁਰਸ਼, ਧਾਰਮਿਕ, ਸਮਾਜਕ ਤੇ ਰਾਜਨੀਤਕ ਸ਼ਖ਼ਸੀਅਤਾਂ ਤੇ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਹੋਈਆਂ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਰਾਗੀ ਜਥਿਆਂ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸੰਤ ਕਿ੍ਪਾਲ ਦਾਸ ਦੇ ਚਰਨ ਸੇਵਕ ਸੰਤ ਸੰਤੋਖ ਦਾਸ ਨੂੰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ, ਵੱਖ-ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ਾਂ, ਧਾਰਮਿਕ, ਸਮਾਜਿਕ ਤੇ ਰਾਜਨੀਤਕ ਜਥੇਬੰਦੀਆਂ, ਸੰਗਤਾਂ ਦੀ ਹਾਜ਼ਰੀ ਵਿਚ ਦਸਤਾਰਬੰਦੀ ਕਰਕੇ ਡੇਰਾ ਖਾਨਪੁਰ ਤੇ ਗਣੇਸ਼ਪੁਰ ਭਾਰਟੇ ਦੇ ਗੱਦੀ ਨਸ਼ੀਨ ਬਣਾਇਆ | ਸੰਤ ਸੰਤੋਖ ਦਾਸ ਨੇ ਸਮੂਹ ਸੰਤਾਂ, ਧਾਰਮਿਕ, ਸਮਾਜਕ, ਜਥੇਬੰਦੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ (ਰਜਿ.) ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਬੋਹਣ, ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ, ਜਨਰਲ਼ ਸਕੱਤਰ ਸੰਤ ਇੰਦਰ ਦਾਸ ਸੇਖੈ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ, ਸੰਤ ਸਰਵਣ ਦਾਸ ਲੁਧਿਆਣਾ ਸੀਨੀ. ਮੀਤ ਪ੍ਰਧਾਨ, ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਸੰਤ ਸਤਨਾਮ ਦਾਸ ਮਹਿਦੂਦ, ਸੰਤ ਬਲਵੰਤ ਦਾਸ ਡੀਗਿਰੀਆਂ, ਸੰਤ ਪ੍ਰਦੀਪ ਦਾਸ ਕਠਾਰ, ਸੰਤ ਜਗੀਰ ਸਿੰਘ ਨੰਦਾਚੌਰ, ਸੰਤ ਧਰਮਪਾਲ ਸ਼ੇਰਗੜ, ਸੰਤ ਬਲਬੀਰ ਸਿੰਘ, ਸੰਤ ਮਿਲਖਾ ਸਿੰਘ ਬੀਨੇਵਾਲ, ਸੰਤ ਅਮਨਦੀਪ ਦਾਸ ਰਤਨਪੁਰੀ ਜੇਜੋਂ, ਸੰਤ ਬੀਬੀ ਕੁਲਦੀਪ ਕੌਰ ਮਹਿਨਾ, ਸੰਤ ਕੁਲਵੰਤ ਰਾਮ ਭਰੋ ਮਜਾਰਾ, ਸੰਤ ਜਸਵਿੰਦਰ ਦਾਸ ਡਾਂਡੀਆਂ, ਸੰਤ ਲਖਵਿੰਦਰ ਸਿੰਘ ਕੰਡਿਆਣਾ, ਸੰਤ ਮੇਜਰ ਦਾਸ ਹਲੂਵਾਲ, ਸੰਤ ਗੁਰਮੁੱਖ ਦਾਸ, ਸੰਤ ਰਣਜੀਤ ਸਿੰਘ ਮਾਛੀਵਾੜਾ, ਸੰਤ ਸੁਰਿੰਦਰ ਦਾਸ, ਸੰਤ ਬਾਬਾ ਬਲਵੀਰ ਸਿੰਘ ਲੰਗੇਰੀ, ਸੰਤ ਪ੍ਰੇਮ ਦਾਸ ਭੂਰੀ ਵਾਲੇ, ਸੰਤ ਦਵਿੰਦਰ ਦਾਸ, ਸੰਤ ਸਤਨਾਮ ਦਾਸ ਪੰਡੋਰੀ ਲੱਧਾ ਸਿੰਘ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਜਗਿੰਦਰ ਦਾਸ ਵਡਾਲਾ ਮਾਹੀ ਤੋਂ ਇਲਾਵਾ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ, ਬਸਪਾ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ, ਭੈਣ ਸੰਤੋਸ਼ ਕੁਮਾਰੀ, ਮਨੀਸ਼ਾ ਮਹਿਤਾ, ਗੁਰਤੇਜ ਸਿੰਘ ਪੰਨੂ ਤੇ ਭਾਰੀ ਗਿਣਤੀ ਵਿਚ ਸੰਗਤਾਂ ਵਲੋੰ ਬ੍ਰਹਮਲੀਨ ਸੰਤ ਕਿ੍ਪਾਲ ਦਾਸ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ |