23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਰਾਏ ਐਰੋਬਿਕਸ ਸੈਂਟਰ ਵਿਖੇ ਨਵੇਂ ਬਣੇ ਐਰੋਬਿਕਸ ਸਟੂਡੀਓ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 05-05-2026
ਹੁਸ਼ਿਆਰਪੁਰ, 4 ਮਈ (ਬਲਜਿੰਦਰਪਾਲ ਸਿੰਘ)-ਰਾਏ ਐਰੋਬਿਕਸ ਸੈਂਟਰ ਵਿਖੇ ਨਵੇਂ ਬਣੇ ਐਰੋਬਿਕਸ ਸਟੂਡੀਓ ਦਾ ਉਦਘਾਟਨ ਸਮਾਜ ਸੇਵਕ ਡਾ. ਐਮ. ਜਮੀਲ ਬਾਲੀ, ਕੁਲਵੰਤ ਕੌਰ ਪ੍ਰੀਤ ਤੇ ਸੰਜੂ ਅਰੋੜਾ ਵਲੋਂ ਕੀਤਾ | ਇਸ ਮੌਕੇ ਹੁਸ਼ਿਆਰਪੁਰ ਵਿਮੈਨ ਰਿਪਬਲਿਕ ਦੇ ਚੇਅਰਮੈਨ ਮੈਡਮ ਕੁਲਵੰਤ ਕੌਰ ਪ੍ਰੀਤ ਤੇ ਐਲੀ ਰਮੇਸ਼ ਕੁਮਾਰ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਸੈਂਟਰ ਦੇ ਕੁਆਲੀਫਾਈਡ ਕੋਚ ਅਸ਼ੀਸ਼ ਪੁਰੀ ਹਨ | ਐਰੋਬਿਕਸ ਸਟੂਡੀਓ ਦੇ ਉਦਘਾਟਨ ਮੌਕੇ ਭਾਈ ਬਲਜੀਤ ਸਿੰਘ ਨੇ ਅਰਦਾਸ ਕੀਤੀ | ਇਸ ਮੌਕੇ ਡਾ. ਐਮ. ਜਮੀਲ ਬਾਲੀ ਨੇ ਦੱਸਿਆ ਕਿ ਸਮਾਜ 'ਚ ਸਿਹਤਮੰਦ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਇਸ ਨਾਲ ਸਮਾਜ ਦੀਆਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ | ਇਸ ਮੌਕੇ ਰੰਗਕਰਮੀ ਅਸ਼ੋਕ ਪੁਰੀ ਨੇ ਆਏ ਹੋਏ ਮਹਿਮਾਨਾਂ ਤੇ ਹੋਰਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪਿ੍ਤਪਾਲ ਸਿੰਘ, ਰਮੇਸ਼ ਕੁਮਾਰ, ਵਰਿਆਮ ਸਿੰਘ ਸਚਦੇਵਾ ਆਦਿ ਸਮੇਤ ਹੋਰ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ 'ਚ ਨਵੀਂ ਸਟੂਡੈਂਟਸ ਕੌਂਸਲ ਦੀ ਚੋਣ ਅਗਲੀ ਖ਼ਬਰ ਸੰਤ ਸੰਤੋਖ ਦਾਸ ਨੂੰ ਦਸਤਾਰਬੰਦੀ ਕਰਕੇ ਡੇਰਾ ਖ਼ਾਨਪੁਰ ਤੇ ਗਣੇਸ਼ਪੁਰ ਭਾਰਟਾ ਦਾ ਗੱਦੀਨਸ਼ੀਨ ਬਣਾਇਆ
Ad Position 24