23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ 'ਚ ਨਵੀਂ ਸਟੂਡੈਂਟਸ ਕੌਂਸਲ ਦੀ ਚੋਣ

Ad Position 21
No active advertisement
ਅਜੀਤ ਡੈਸਕ 05-05-2026
ਅੱਡਾ ਸਰਾਂ, 4 ਮਈ (ਹਰਜਿੰਦਰ ਸਿੰਘ ਮਸੀਤੀ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ 'ਚ ਸੈਸ਼ਨ 2026-27 ਲਈ ਨਵੀਂ ਸਟੂਡੈਂਟਸ ਕੌਂਸਲ ਦੀ ਚੋਣ ਪਿ੍ੰਸੀਪਲ ਹਰਜੀਤ ਸਿੰਘ ਦੀ ਅਗਵਾਈ 'ਚ ਕਰਵਾਈ ਗਈ | ਇਸ ਦੌਰਾਨ ਹੈੱਡ ਬੁਆਏ ਵਜੋਂ ਸਵਜੋਤ ਸਿੰਘ ਢਿੱਲੋਂ ਤੇ ਹੈੱਡ ਗਰਲ ਵਜੋਂ ਵਿਨੀਤ ਸਾਹੀ ਦੀ ਚੋਣ ਕੀਤੀ ਗਈ | ਇਸੇ ਤਰ੍ਹਾਂ ਰੇਮਨ ਜੋਗਰ ਨੂੰ ਵਾਈਸ ਹੈੱਡ ਬੁਆਏ ਤੇ ਕਾਸ਼ਦੀਪ ਕੌਰ ਨੂੰ ਵਾਈਸ ਹੈੱਡ ਗਰਲ ਚੁਣਿਆ ਗਿਆ | ਹਾਊਸਾਂ ਦੇ ਕੈਪਟਨਾਂ ਦੀ ਚੋਣ 'ਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਹਾਊਸ ਲਈ ਵਰਜੋਤ ਕੌਰ ਨੂੰ ਕੈਪਟਨ ਤੇ ਨਵਨੀਤ ਕੌਰ ਨੂੰ ਵਾਈਸ ਕੈਪਟਨ ਚੁਣਿਆ ਗਿਆ | ਇਸੇ ਤਰ੍ਹਾਂ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਹਾਊਸ ਲਈ ਜਪਨੂਰਪ੍ਰੀਤ ਕੌਰ ਕੈਪਟਨ ਤੇ ਕਿਰਨਦੀਪ ਕੌਰ ਵਾਇਸ ਕੈਪਟਨ ਚੁਣਿਆ ਗਿਆ | ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਹਾਊਸ ਲਈ ਹਰਨੂਰ ਕੌਰ ਨੂੰ ਕੈਪਟਨ ਤੇ ਦਕਸ਼ਵੀਰ ਚੌਹਾਨ ਨੂੰ ਵਾਈਸ ਕੈਪਟਨ ਦੀ ਜ਼ਿੰਮੇਵਾਰੀ ਸੌਂਪੀ ਗਈ, ਜਦਕਿ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਹਾਊਸ ਲਈ ਕਾਰਤਿਕ ਕੈਪਟਨ ਤੇ ਤਮੰਨਾ ਵਾਇਸ ਕੈਪਟਨ ਚੁਣੇ ਗਏ | ਚੋਣ ਉਪਰੰਤ ਸਕੂਲ 'ਚ ਇਕ ਸਹੁੰ ਚੁੱਕ ਸਮਾਗਮ ਕਰਵਾਇਆ | ਸਮਾਗਮ ਦੌਰਾਨ ਪਿ੍ੰ: ਹਰਜੀਤ ਸਿੰਘ ਨੇ ਕਿਹਾ ਕਿ ਸਟੂਡੈਂਟਸ ਕੌਂਸਲ ਸਕੂਲ ਦੇ ਅਨੁਸ਼ਾਸਨ ਤੇ ਪ੍ਰਬੰਧ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਵਿਦਿਆਰਥੀਆਂ ਨੂੰ ਆਪਣੀ ਡਿਊਟੀ ਨਿਭਾਉਂਦੇ ਹੋਏ ਹੋਰਨਾਂ ਲਈ ਪ੍ਰੇਰਨਾ ਬਣਨਾ ਚਾਹੀਦਾ ਹੈ | ਸਕੂਲ ਮੈਨੇਜਮੈਂਟ ਦੇ ਪ੍ਰਧਾਨ ਤਰਸੇਮ ਸਿੰਘ, ਉਪ-ਪ੍ਰਧਾਨ ਬਲਬੀਰ ਸਿੰਘ ਤੱਗੜ, ਸਕੱਤਰ ਸੁਰਿੰਦਰਪਾਲ ਸਿੰਘ, ਮੈਂਬਰ ਰਾਜਵਿੰਦਰ ਢਿੱਲੋਂ ਅਤੇ ਮੋਹਨ ਰੂਪਰਾਏ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ 'ਚ ਸੁੰਦਰ ਲਿਖਾਈ ਤੇ ਪੇਂਟਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਰਾਏ ਐਰੋਬਿਕਸ ਸੈਂਟਰ ਵਿਖੇ ਨਵੇਂ ਬਣੇ ਐਰੋਬਿਕਸ ਸਟੂਡੀਓ ਦਾ ਉਦਘਾਟਨ
Ad Position 24