18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਜਾਟ ਸਮਾਜ ਦਾ ਨਿਕਿਤਾ ਗੋਇਲ ਨੂੰ ਸਮਰਥਨ

Ad Position 21
No active advertisement
ਅਜੀਤ ਡੈਸਕ 07-05-2026
ਟੋਹਾਣਾ, 6 ਮਈ (ਮਨਜੀਤ ਸਿੰਘ) - ਉਕਲਾਨਾ ਨਗਰਪਾਲਿਕਾ ਚੇਅਰਪਰਸਨ ਚੋਣਾਂ (10 ਮਈ) ਤੋਂ ਪਹਿਲਾਂ ਰਾਜਨੀਤਿਕ ਸਰਗਰਮੀਆਂ ਸਿਖਰ 'ਤੇ ਪਹੁੰਚ ਗਈਆਂ ਹਨ | ਇਸ ਦਰਮਿਆਨ ਜਾਟ ਸਮਾਜ ਵਲੋਂ ਇੱਕਜੁੱਟ ਹੋ ਕੇ ਭਾਜਪਾ ਉਮੀਦਵਾਰ ਨਿਕਿਤਾ ਗੋਇਲ ਨੂੰ ਸਮਰਥਨ ਦੇਣ ਦੀ ਘੋਸ਼ਣਾ ਨਾਲ ਚੋਣ ਸਮੀਕਰਨਾਂ 'ਚ ਵੱਡਾ ਬਦਲਾਅ ਆਇਆ ਹੈ | ਖੇਤਰ 'ਚ ਜਾਟ ਵੋਟ ਬੈਂਕ ਦੀ ਮਜ਼ਬੂਤ ਪਕੜ ਕਾਰਨ ਇਸ ਸਮਰਥਨ ਨੂੰ ਭਾਜਪਾ ਲਈ ਵੱਡੀ ਰਾਜਨੀਤਿਕ ਬੜ੍ਹਤ ਮੰਨਿਆ ਜਾ ਰਿਹਾ ਹੈ | ਜਾਟ ਸਮਾਜ ਜਨਹਿਤ ਸੇਵਾ ਸਮਿਤੀ ਦੇ ਤਹਿਤ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਜਾਟ ਭਾਈਚਾਰੇ ਦੀ ਇੱਕ ਮਹੱਤਵਪੂਰਨ ਮੀਟਿੰਗ ਮਾਰਬਲ ਕੈਮੀਕਲ ਕਾਲੋਨੀ 'ਚ ਹੋਈ ਮੀਟਿੰਗ 'ਚ ਵੱਡੀ ਗਿਣਤੀ ਵਿੱਚ ਸਮਾਜ ਦੇ ਨਾਮਵਰ ਵਿਅਕਤੀ ਸ਼ਾਮਿਲ ਹੋਏ ਅਤੇ ਸਰਬਸੰਮਤੀ ਨਾਲ ਨਿਕਿਤਾ ਗੋਇਲ ਦੇ ਹੱਕ 'ਚ ਸਮਰਥਨ ਦਾ ਫ਼ੈਸਲਾ ਲਿਆ ਗਿਆ | ਇਸ ਮੌਕੇ ਭਾਜਪਾ ਦੇ ਪ੍ਰਦੇਸ਼ ਮਹਾ ਮੰਤਰੀ ਸੁਰੇਂਦਰ ਪੂਨੀਆ ਅਤੇ ਸੀਨੀਅਰ ਨੇਤਾ ਨਿਵਾਸ ਗੋਇਲ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਜਾਟ ਸਮਾਜ ਵਲੋਂ ਸੁਰੇਂਦਰ ਪੂਨੀਆ ਨੂੰ ਲੱਡੂਆਂ ਨਾਲ ਤੋਲ ਕੇ ਅਤੇ ਨਿਵਾਸ ਗੋਇਲ ਨੂੰ ਕੇਲਿਆਂ ਨਾਲ ਤੋਲ ਕੇ ਸਨਮਾਨਿਤ ਕੀਤਾ ਗਿਆ | ਨਾਲ ਹੀ ਦੋਵੇਂ ਆਗੂਆਂ ਨੂੰ ਪੱਗ ਪਹਿਨਾ ਕੇ ਅਤੇ ਚਾਦਰ ਦੇ ਕੇ ਰਵਾਇਤੀ ਤਰੀਕੇ ਨਾਲ ਸਨਮਾਨ ਦਿੱਤਾ ਗਿਆ | ਸਮਾਜ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਉਹ ਸਿਰਫ਼ ਸਮਰਥਨ ਤੱਕ ਸੀਮਿਤ ਨਹੀਂ ਰਹਿਣਗੇ, ਸਗੋਂ ਨਗਰਪਾਲਿਕਾ ਇਲਾਕੇ ਦੇ ਹਰ ਵੋਟਰ ਤੱਕ ਪਹੁੰਚ ਕਰ ਕੇ ਨਿਕਿਤਾ ਗੋਇਲ ਦੇ ਹੱਕ 'ਚ ਵੋਟ ਦੀ ਅਪੀਲ ਕਰਨਗੇ |
Ad Position 22
No active advertisement
ਪਿਛਲੀ ਖ਼ਬਰ 32ਵੀਂ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਦੀਆਂ ਤਿਆਰੀਆਂ ਜ਼ੋਰਾਂ 'ਤੇ - ਡਾ. ਰੰਧਾਵਾ ਅਗਲੀ ਖ਼ਬਰ 303ਵੇਂ ਜਨਮ ਦਿਹਾੜੇ ਨੂੰ ਸਮਰਪਿਤ ਬਟਾਲਾ 'ਚ ਗੁਰਮਤਿ ਸਮਾਗਮ
Ad Position 24