18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

303ਵੇਂ ਜਨਮ ਦਿਹਾੜੇ ਨੂੰ ਸਮਰਪਿਤ ਬਟਾਲਾ 'ਚ ਗੁਰਮਤਿ ਸਮਾਗਮ

Ad Position 21
No active advertisement
ਅਜੀਤ ਡੈਸਕ 07-05-2026
ਬਟਾਲਾ, 6 ਮਈ (ਹਰਦੇਵ ਸਿੰਘ ਸੰਧੂ)-ਮਹਾਰਾਜਾ ਜੱਸਾ ਸਿੰਘ ਰਾਮਗੜੀਆ ਪਬਲਿਕ ਹਾਲ ਟਰੱਸਟ ਬਟਾਲਾ ਵਲੋਂ ਦਿੱਲੀ ਦਾ ਤਖਤ ਧੂਹ ਕੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਸਾਹਮਣੇ ਨਿਵਾਉਣ ਵਾਲੇ ਮਹਾਨ ਸੂਰਮੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ 303ਵੇਂ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਪਬਲਿਕ ਹਾਲ ਵਿਖੇ ਕਰਵਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਦੀਵਾਨ ਸਜਾਏ ਗਏ, ਜਿਸ 'ਚ ਪੰਥ ਦੇ ਮਹਾਨ ਕੀਰਤਨੀਏ ਭਾਈ ਦਰਸ਼ਨਜੀਤ ਸਿੰਘ ਬਟਾਲਾ ਵਾਲੇ ਤੇ ਭਾਈ ਹਰਜੋਤ ਸਿੰਘ ਜਖ਼ਮੀ ਦੇ ਰਾਗੀ ਜਥਿਆਂ ਵਲੋਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ | ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਗੁਰਬਾਣੀ ਕਥਾ ਦੁਆਰਾ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਿਆ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਗਿਆਨੀ ਹਰਬੰਸ ਸਿੰਘ ਹੰਸਪਾਲ ਨੇ ਗੁਰੂ ਆਸੇ ਅਨੁਸਾਰ ਨਿਭਾਈ | ਭੋਗ ਉਪਰੰਤ ਆਏ ਹੋਏ ਰਾਗੀ ਪ੍ਰਚਾਰਕ ਅਤੇ ਪਤਵੰਤੇ ਸੱਜਣਾਂ ਦਾ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ ਮਠਾਰੂ, ਅਮਰੀਕ ਸਿੰਘ ਮਠਾਰੂ, ਰਣਧੀਰ ਸਿੰਘ ਉਸਾਹਨ, ਗਿਆਨੀ ਹਰਬੰਸ ਸਿੰਘ ਹੰਸਪਾਲ, ਬਾਬਾ ਹਰੀ ਸਿੰਘ ਫਿਲਾਹੀ ਸਾਹਿਬ, ਅਮਨਦੀਪ ਸਿੰਘ ਜੈਂਤੀਪੁਰ, ਸੁਖਦੀਪ ਸਿੰਘ ਤੇਜਾ, ਨਰਿੰਦਰ ਸਿੰਘ ਸੇਖਵਾਂ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਅੰਮਿ੍ਤ ਕਲਸੀ, ਇੰਦਰਜੀਤ ਸਿੰਘ ਹਰਪੁਰਾ, ਜਥੇਦਾਰ ਸਾਵਨ ਸਿੰਘ, ਮਨਜੀਤ ਸਿੰਘ ਹੈਪੀ, ਚਰਨਜੀਤ ਸਿੰਘ ਪਾਰੋਵਾਲ, ਕੁਲਵੰਤ ਸਿੰਘ ਸਾਬਕਾ ਕੌਸਲਰ, ਸੁਖਦੇਵ ਸਿੰਘ ਬਾਜਵਾ, ਮਾ. ਜੋਗਿੰਦਰ ਸਿੰਘ, ਮਾ. ਪ੍ਰਵੀਨ ਸਿੰਘ, ਸਤਨਾਮ ਸਿੰਘ ਸਮਰੱਥ, ਮਨਪ੍ਰੀਤ ਸਿੰਘ ਖਾਲਸਾ, ਬਾਬਾ ਸਰਬਜੀਤ ਸਿੰਘ, ਗੁਰਦਰਸ਼ਨ ਸਿੰਘ ਖਾਲਸਾ, ਯੁੱਧਵੀਰ ਸਿੰਘ ਮਾਲਟੂ, ਵੀਰਮ ਸਿਘ ਵੋਹਰਾ, ਹਰਜੋਤ ਸਿੰਘ ਮਠਾਰੂ, ਗੁਰਬੀਰ ਸਿੰਘ ਸੱਗੂ, ਮਨਦੀਪ ਸਿੰਘ ਮਠਾਰੂ, ਸੂਬਾ ਅਜੀਤ ਸਿੰਘ, ਪ੍ਰੋ. ਜਸਬੀਰ ਸਿੰਘ, ਹਰਬਖ਼ਸ ਸਿੰਘ ਕਲਸੀ, ਭੁਪਿੰਦਰ ਸਿੰਘ ਪਿ੍ੰਸ, ਟਹਿਲ ਸਿੰਘ ਸੰਧੂ, ਸਤਨਾਮ ਸਿੰਘ ਕਲਸੀ, ਪਰਮਜੀਤ ਸਿੰਘ ਸਾਗਰ, ਰਣਧੀਰ ਸਿੰਘ ਰਾਣਾ, ਮਾ. ਗੁਰਮੀਤ ਸਿੰਘ, ਭਾਈ ਅਵਤਾਰ ਸਿੰਘ ਯੂ.ਐਸ.ਏ., ਭਾਈ ਜਸਵਿੰਦਰ ਸਿੰਘ, ਸਤਨਾਮ ਸਿੰਘ ਮਠਾਰੂ, ਪ੍ਰੀਤ ਪੱਗੜੀ ਸੈਂਟਰ, ਕੁਲਵਿੰਦਰ ਸਿੰਘ ਲਾਡੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਾਟ ਸਮਾਜ ਦਾ ਨਿਕਿਤਾ ਗੋਇਲ ਨੂੰ ਸਮਰਥਨ ਅਗਲੀ ਖ਼ਬਰ ਜਾਟ ਸਮਾਜ ਦਾ ਨਿਕਿਤਾ ਗੋਇਲ ਨੂੰ ਸਮਰਥਨ
Ad Position 24