17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪਠਾਨਕੋਟ ਵਿਖੇ ਸਤਿਯੁਗ ਸੰਗੀਤ ਉਤਸਵ ਦੇ ਆਡੀਸ਼ਨ ਕਰਵਾਏ

ਪਠਾਨਕੋਟ, 17 ਨਵੰਬਰ (ਸੁਮਿਤ)- ਸਤਿਯੁਗ ਸੰਗੀਤ ਕਲਾ ਕੇਂਦਰ ਵਲੋਂ ਸਤਿਯੁਗ ਸੰਗੀਤ ਉਤਸਵ ਤਹਿਤ ਪਠਾਨਕੋਟ ਵਿਖੇ ਆਡੀਸ਼ਨ ਕਰਵਾਏ ਗਏ। ਇਸ ਮੌਕੇ ਸ਼ਹਿਰ ਦੇ 20 ਸਕੂਲਾਂ ਦੇ ਲਗਪਗ 300 ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।

Ad Position 21
No active advertisement
ਸੰਗੀਤ ਮੁਕਾਬਲੇ ਬਾਰੇ ਜਾਣਕਾਰੀ ਦਿੰਦੇ ਹੋਏ ਆਯੋਜਕ । ਤਸਵੀਰ: ਸੁਮਿਤ 18-11-2026
ਪਠਾਨਕੋਟ, 17 ਨਵੰਬਰ (ਸੁਮਿਤ)- ਸਤਿਯੁਗ ਸੰਗੀਤ ਕਲਾ ਕੇਂਦਰ ਵਲੋਂ ਸਤਿਯੁਗ ਸੰਗੀਤ ਉਤਸਵ ਤਹਿਤ ਪਠਾਨਕੋਟ ਵਿਖੇ ਆਡੀਸ਼ਨ ਕਰਵਾਏ ਗਏ। ਇਸ ਮੌਕੇ ਸ਼ਹਿਰ ਦੇ 20 ਸਕੂਲਾਂ ਦੇ ਲਗਪਗ 300 ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਇਸ ਸਮਾਗਮ ਵਿਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੌਰਭ ਬਹਿਲ ਤੇ ਜ਼ਿਲਾ ਸਿੱਖਿਆ ਅਧਿਕਾਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਬੱਚਿਆਂ ਵਲੋਂ ਪੇਸ਼ ਕੀਤੀ ਕਲਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵਧੀਆ ਮੰਚ ਪ੍ਰਦਾਨ ਕਰਦੇ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਆਡੀਸ਼ਨ ਦੌਰਾਨ ਚੁਣੇ ਪ੍ਰਤੀਯੋਗੀਆਂ ਨੂੰ ਅਗਲੇ ਪੜਾਅ ਵਿਚ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਇਸ ਮੁਕਾਬਲੇ ਦਾ ਸੈਮੀਫਾਈਨਲ 2 ਦਸੰਬਰ ਨੂੰ ਜਲੰਧਰ ਵਿਖੇ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਸਤਿਯੁਗ ਸੰਗੀਤ ਉਤਸਵ ਤਹਿਤ ਬਿਨਾਂ ਕਿਸੇ ਫੀਸ ਦੇ ਹਰ ਸਾਲ ਪਠਾਨਕੋਟ, ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਸਮੇਤ ਪੰਜਾਬ ਦੇ ਵੱਖ-ਵੱਖ ਵੱਡੇ ਸ਼ਹਿਰਾਂ ਵਿਚ ਆਡੀਸ਼ਨ ਤੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਉਪਰਾਲੇ ਦਾ ਮੁੱਖ ਮਕਸਦ ਬੱਚਿਆਂ ਅਤੇ ਨੌਜਵਾਨਾਂ ਅੰਦਰ ਛੁਪੀ ਸੰਗੀਤਕ ਤੇ ਕਲਾਤਮਕ ਪ੍ਰਤਿਭਾ ਨੂੰ ਨਿਖਾਰਨਾ ਅਤੇ ਉਨ੍ਹਾਂ ਨੂੰ ਆਪਣਾ ਹੁਨਰ ਦਿਖਾਉਣ ਲਈ ਵੱਡਾ ਮੰਚ ਪ੍ਰਦਾਨ ਕਰਨਾ ਹੈ।
Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਨੋਤਰੀ ਤੇ ਲੇਖ ਮੁਕਾਬਲੇ ’ਚੋਂ ਸਰਕਾਰੀ ਮਾਡਲ ਸਕੂਲ ਸ਼ਾਹਪੁਰ ਕੰਢੀ ਦੂਜੇ ਸਥਾਨ ’ਤੇ ਰਿਹਾ ਅਗਲੀ ਖ਼ਬਰ ਗੋਪਾਲ ਅਸ਼ਟਮੀ ਮੌਕੇ ਗੋਪਾਲ ਧਾਮ ਗਊਸ਼ਾਲਾ ਵਿਖੇ ਲੱਗੀਆਂ ਰੌਣਕਾਂ ਸ਼ਰਧਾਲੂਆਂ ਨੇ ਕੀਤੀ ਗਊਮਾਤਾ ਦੀ ਪੂਜਾ-ਅਰਚਨਾ
Ad Position 24