ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦਾ ਦੂਜਾ ਕਾਨਵੋਕੇਸ਼ਨ ਸਮਾਗਮ ਕੱਲ੍ਹ
ਗੁਰਦਾਸਪੁਰ, 17 ਨਵੰਬਰ (ਪੰਕਜ ਸ਼ਰਮਾ)- ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਲੋਂ ਵਾਈਸ ਚਾਂਸਲਰ ਡਾ: ਐੱਸ. ਕੇ ਮਿਸ਼ਰਾ ਦੀ ਦੂਰਅੰਦੇਸ਼ ਅਗਵਾਈ ਅਤੇ ਸੁਚੱਜੀ ਰਹਿਨੁਮਾਈ ਹੇਠ ਯੂਨੀਵਰਸਿਟੀ ਦਾ ਦੂਜਾ ਕਨਵੋਕੇਸ਼ਨ ਸਮਾਗਮ 19 ਨਵੰਬਰਨੂੰ ਬੜੇ ਉਤਸ਼ਾਹ ਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾਵੇਗਾ।
ਵ
ਵਾਈਸ ਚਾਂਸਲਰ ਡਾ. ਐੱਸ. ਕੇ. ਮਿਸ਼ਰਾ
18-11-2026
ਗੁਰਦਾਸਪੁਰ, 17 ਨਵੰਬਰ (ਪੰਕਜ ਸ਼ਰਮਾ)- ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਲੋਂ ਵਾਈਸ ਚਾਂਸਲਰ ਡਾ: ਐੱਸ. ਕੇ ਮਿਸ਼ਰਾ ਦੀ ਦੂਰਅੰਦੇਸ਼ ਅਗਵਾਈ ਅਤੇ ਸੁਚੱਜੀ ਰਹਿਨੁਮਾਈ ਹੇਠ ਯੂਨੀਵਰਸਿਟੀ ਦਾ ਦੂਜਾ ਕਨਵੋਕੇਸ਼ਨ ਸਮਾਗਮ 19 ਨਵੰਬਰਨੂੰ ਬੜੇ ਉਤਸ਼ਾਹ ਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾਵੇਗਾ। ਇਸ ਮੌਕੇ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ ਹਰਜੋਤ ਸਿੰਘ ਬੈਂਸ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਦੀ ਸ਼ੋਭਾ ਵਧਾਉਣਗੇ। ਯੂਨੀਵਰਸਿਟੀ ਦਾ ਇਹ ਦੂਜਾ ਕਨਵੋਕੇਸ਼ਨ ਸਮਾਗਮ ਇਸ ਦੀ ਅਕਾਦਮਿਕ ਯਾਤਰਾ ਵਿਚ ਇਕ ਅਹਿਮ ਮੀਲ ਪੱਥਰ ਸਾਬਤ ਹੋਵੇਗਾ। ਇਹ ਸਮਾਗਮ ਵੱਖ-ਵੱਖ ਫੈਕਲਟੀਆਂ ਅਤੇ ਵਿਸ਼ਿਆਂ ਵਿਚ ਵਿਦਿਆਰਥੀਆਂ ਵਲੋਂ ਕੀਤੀ ਗਈ ਸਖ਼ਤ ਮਿਹਨਤ, ਲਗਨ ਤੇ ਅਕਾਦਮਿਕ ਪ੍ਰਾਪਤੀਆਂ ਦਾ ਜਸ਼ਨ ਹੋਵੇਗਾ। ਇਸ ਵੱਕਾਰੀ ਸਮਾਗਮ ਦੌਰਾਨ ਕੁੱਲ 573 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿਚ 50 ਵਿਦਿਆਰਥੀਆਂ ਨੂੰ ਐੱਮ.ਟੈੱਕ, ਐੱਮ.ਬੀ.ਏ, ਐੱਮ.ਸੀ.ਏ ਅਤੇ ਐੱਮ.ਐੱਸ.ਸੀ ਦੀਆਂ ਪੋਸਟ ਗ੍ਰੈਜੂਏਟ ਡਿਗਰੀਆਂ ਦਿੱਤੀਆਂ ਜਾਣਗੀਆਂ। ਜਦਕਿ 523 ਵਿਦਿਆਰਥੀਆਂ ਨੂੰ ਬੀ.ਟੈੱਕ, ਬੀ.ਬੀ.ਏ, ਬੀ.ਸੀ.ਏ, ਬੀ.ਵਾਕ ਤੇ ਬੀ.ਐੱਸ.ਸੀ. ਦੀਆਂ ਅੰਡਰ ਗ੍ਰੈਜੂਏਟ ਡਿਗਰੀਆਂ ਨਾਲ ਨਿਵਾਜਿਆ ਜਾਵੇਗਾ। ਇਸ ਤੋਂ ਇਲਾਵਾ ਸ਼ਾਨਦਾਰ ਅਕਾਦਮਿਕ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਕੁੱਲ 18 ਸੋਨੇ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਯੂਨੀਵਰਸਿਟੀ ਦੇ ਚਾਂਸਲਰ ਅਤੇ ਮਾਣਯੋਗ ਰਾਜਪਾਲ ਵਲੋਂ ਇਕ ਵਿਦਿਆਰਥੀ ਨੂੰ ਅਕਾਦਮਿਕ ਪ੍ਰਾਪਤੀਆਂ, ਪਾਠਕ੍ਰਮ ਤੋਂ ਇਲਾਵਾ ਗਤੀਵਿਧੀਆਂ ਅਤੇ ਸਰਵਪੱਖੀ ਸ਼ਾਨਦਾਰ ਕਾਰਗੁਜ਼ਾਰੀ ਲਈ ਵੱਕਾਰੀ ਚਾਂਸਲਰ ਮੈਡਲ ਵੀ ਪ੍ਰਦਾਨ ਕੀਤਾ ਜਾਵੇਗਾ।