18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਗੱਡੀਆਂ ਦੀ ਚੋਰੀ ਕਰਨ ਵਾਲੇ ਦੋ ਵਿਅਕਤੀ ਹੋਏ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 07-05-2026
ਨਵੀਂ ਦਿੱਲੀ, 6 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਉੱਤਰ ਪੂਰਬੀ ਜ਼ਿਲ੍ਹੇ ਦੀ ਪੁਲਿਸ ਨੇ ਗੱਡੀਆਂ ਦੀ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਨਾਂਅ ਸ਼ਿਵਮ ਸ਼ਰਮਾ (19) ਵਾਸੀ ਖਜ਼ੂਰੀ ਖਾਸ ਦਿੱਲੀ ਅਤੇ ਸਚਿਨ ਕੁਮਾਰ (18) ਵਾਸੀ ਖਜ਼ੂਰੀ ਖਾਸ ਦਿੱਲੀ ਹਨ | ਇਨ੍ਹਾਂ ਦੇ ਕੋਲੋਂ ਪੁਲਿਸ ਨੇ ਤਿੰਨ ਚੋਰੀ ਕੀਤੇ ਹੋਏ ਮੋਟਰਸਾਈਕਲ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਚੋਰੀ ਇਨ੍ਹਾਂ ਨੇ ਵੱਖ-ਵੱਖ ਇਲਾਕਿਆਂ 'ਚੋਂ ਕੀਤੀ ਸੀ | ਇਨ੍ਹਾਂ ਦੀ ਗਿ੍ਫ਼ਤਾਰੀ 'ਤੇ ਪੁਲਿਸ ਦੇ ਕੁਝ ਮਾਮਲੇ ਸੁਲਝੇ ਹਨ | ਗੱਡੀਆਂ ਦੀਆਂ ਚੋਰੀਆਂ ਪ੍ਰਤੀ ਪੁਲਿਸ ਕੋਲ ਕਈ ਸ਼ਿਕਾਇਤਾਂ ਆ ਰਹੀਆਂ ਸਨ | ਪੁਲਿਸ ਨੇ ਆਪਣੀ ਟੀਮ ਬਣਾ ਕੇ ਵੱਖ-ਵੱਖ ਇਲਾਕਿਆਂ ਵਿਚ ਗਸ਼ਤ ਕਰਨੀ ਸ਼ੁਰੂ ਕੀਤੀ | ਗਸ਼ਤ ਕਰਦੇ ਸਮੇਂ ਪੁਲਿਸ ਦੀ ਟੀਮ ਨੂੰ ਦਿੱਲੀ ਦੀ ਜਮਨਾ ਵਿਹਾਰ ਦੇ 'ਬੀ' ਬਲਾਕ ਨੇੜੇ ਇਕ ਸ਼ੱਕੀ ਮੋਟਰਸਾਈਕਲ ਵਿਖਾਈ ਦਿੱਤਾ, ਜਿਸ 'ਤੇ ਦੋ ਵਿਅਕਤੀ ਸਵਾਰ ਸਨ | ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਮੋਟਰਸਾਈਕਲ ਦੇ ਕਾਗਜ਼ਾਂ ਦੀ ਜਾਂਚ ਕਰਵਾਉਣ ਲਈ ਕਿਹਾ ਪ੍ਰੰਤੂ ਉਹ ਕਾਗਜ਼ ਵਿਖਾਉਣ ਵਿਚ ਅਸਫਲ ਰਹੇ | ਪੁਲਿਸ ਨੇ ਜਦੋਂ ਇਨ੍ਹਾਂ ਤੋਂ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਤਾਂ ਮੋਟਰਸਾਈਕਲ ਚੋਰੀ ਕੀਤਾ ਹੋਇਆ ਨਿਕਲਿਆ | ਪੁਲਿਸ ਦੇ ਕੋਲ ਇਨ੍ਹਾਂ ਨੇ 2 ਹੋਰ ਚੋਰੀ ਕੀਤੇ ਮੋਟਰਸਾਈਕਲ ਦੀ ਗੱਲ ਵੀ ਸਵੀਕਾਰ ਕੀਤੀ | ਪੁਲਿਸ ਜਾਂਚ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਮਸਲ ਮੈਨਸ਼ਨ ਜਿੰਮ ਦੀਨਾਨਗਰ ਵਿਖੇ ਖ਼ੂਨਦਾਨ ਕੈਂਪ ਅਗਲੀ ਖ਼ਬਰ 32ਵੀਂ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਦੀਆਂ ਤਿਆਰੀਆਂ ਜ਼ੋਰਾਂ 'ਤੇ - ਡਾ. ਰੰਧਾਵਾ
Ad Position 24