ਦੀਨਾਨਗਰ, 6 ਮਈ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਪੂਰਨ ਫਾਉਂਡੇਸ਼ਨ ਅਤੇ ਫੋਨਹੱਬ ਵਲੋਂ ਸਿਵਲ ਹਸਪਤਾਲ ਗੁਰਦਾਸਪੁਰ ਦੇ ਸਹਿਯੋਗ ਨਾਲ ਮਸਲ ਮੈਨਸ਼ਨ ਜਿੰਮ ਦੀਨਾਨਗਰ ਵਿਖੇ ਖ਼ੂਨਦਾਨ ਕੈਂਪ ਲਾਇਆ ਗਿਆ | ਅਭਿਸ਼ੇਕ ਮਹਾਜਨ ਤੇ ਪ੍ਰਣਵ ਮਹਾਜਨ ਦੀ ਅਗਵਾਈ ਹੇਠ ਲਗਾਏ ਖ਼ੂਨਦਾਨ ਕੈਂਪ ਦਾ ਉਦਘਾਟਨ ਡੀ.ਐਸ.ਪੀ ਰਜਿੰਦਰ ਸਿੰਘ ਮਿਨਹਾਸ ਨੇ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋ ਕੇ ਕੀਤਾ | ਇਸ ਮੌਕੇ ਐਸ.ਐਚ.ਓ ਦੀਨਾਨਗਰ ਅੰਮਿ੍ਤਪਾਲ ਸਿੰਘ ਰੰਧਾਵਾ, ਐਸ.ਐਚ.ਓ ਬਹਿਰਾਮਪੁਰ ਸਾਹਿਲ ਪਠਾਨੀਆ, ਪੂਰਨ ਫਾਉਂਡੇਸ਼ਨ ਦੇ ਅਰਵਿੰਦ ਮਹਾਜਨ ਤੇ ਸ਼ੀਤੂ ਮਹਾਜਨ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਕੈਂਪ ਦੌਰਾਨ ਨੌਜਵਾਨਾਂ ਵਲੋਂ 100 ਯੂਨਿਟ ਖ਼ੂਨਦਾਨ ਕੀਤਾ ਗਿਆ | ਡੀ.ਐਸ.ਪੀ ਰਜਿੰਦਰ ਸਿੰਘ ਮਿਨਹਾਸ ਨੇ ਕਿਹਾ ਕਿ ਖ਼ੂਨਦਾਨ ਦੁਨੀਆ ਦਾ ਸਭ ਤੋਂ ਮਹਾਨ ਦਾਨ ਹੈ | ਪ੍ਰਬੰਧਕਾਂ ਅਭਿਸ਼ੇਕ ਮਹਾਜਨ ਤੇ ਪ੍ਰਣਵ ਮਹਾਜਨ ਨੇ ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਦੇ ਇਲਾਵਾ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੂਰਨ ਫਾਉਂਡੇਸ਼ਨ ਤੇ ਫੋਨਹੱਬ ਭਵਿੱਖ ਵਿਚ ਵੀ ਅਜਿਹੇ ਮਾਨਵ ਸੇਵਾ ਦੇ ਕੰਮ ਕਰਦਾ ਰਹੇਗਾ |