18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਤਿੰਨ ਨਾਬਾਲਗ ਬੱਚਿਆਂ ਨੂੰ ਪੁਲਿਸ ਨੇ ਬਰਾਮਦ ਕਰਕੇ ਮਾਪਿਆਂ ਨਾਲ ਮਿਲਾਇਆ

Ad Position 21
No active advertisement
ਅਜੀਤ ਡੈਸਕ 07-05-2026
ਨਵੀਂ ਦਿੱਲੀ, 6 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਦਿੱਲੀ ਦੇ ਵੱਖ-ਵੱਖ ਥਾਵਾਂ ਤੋਂ ਤਿੰਨ ਨਾਬਾਲਗ ਬੱਚਿਆਂ ਨੂੰ ਬਰਾਮਦ ਕਰਕੇ ਉਨ੍ਹਾਂ ਦੇ ਮਾਪਿਆਂ ਨਾਲ ਮਿਲਾ ਦਿੱਤਾ ਹੈ | ਇਸ ਮਾਮਲੇ ਵਿਚ ਪੁਲਿਸ ਦੀ ਟੀਮ ਨੇ ਤਕਨੀਕੀ ਨਿਗਰਾਨੀ, ਫੀਲਡ ਇੰਟੈਲੀਜੈਂਸ, ਪੁੱਛ-ਪੜਤਾਲ, ਸੀ.ਸੀ.ਟੀ.ਵੀ. ਦੀ ਮਦਦ ਲਈ ਅਤੇ ਆਪਣੇ ਮਿਸ਼ਨ ਵਿਚ ਸਫਲਤਾ ਪਾਈ | ਇਨ੍ਹਾਂ ਬਰਾਮਦ ਕੀਤੇ ਨਾਬਾਲਗ ਬੱਚਿਆਂ ਦੇ ਵਿਚ 14 ਸਾਲ ਦੀ ਲੜਕੀ ਜੋ 2023 ਤੋਂ ਲਾਪਤਾ ਸੀ, ਉਸ ਨੂੰ ਪੁਲਿਸ ਨੇ ਦਿੱਲੀ ਦੇ ਦੀਪ ਵਿਹਾਰ ਦੇ ਇਲਾਕੇ 'ਚੋਂ ਬਰਾਮਦ ਕੀਤਾ | ਦੂਸਰਾ 8 ਸਾਲ ਦਾ ਬੱਚਾ ਦਿੱਲੀ ਦੇ ਕਨਾਟ ਪਲੇਸ ਤੋਂ ਬਰਾਮਦ ਕੀਤਾ ਹੈ | ਤੀਸਰਾ 16 ਸਾਲ ਦਾ ਲੜਕਾ ਜਿਸ ਨੰੂ ਪੁਲਿਸ ਨੇ ਦਿੱਲੀ ਦੇ ਉੱਤਮ ਨਗਰ ਤੋਂ ਬਰਾਮਦ ਕੀਤਾ ਹੈ ਜੋ ਪਹਿਲਾਂ ਯੂ.ਪੀ. ਵਿਚ ਸੀ ਅਤੇ ਬਾਅਦ ਵਿਚ ਉੱਤਮ ਨਗਰ ਆਇਆ ਸੀ | ਇਨ੍ਹਾਂ ਬੱਚਿਆਂ ਦੀ ਬਰਾਮਦਗੀ ਲਈ ਪੁਲਿਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ | ਪੁਲਿਸ ਦਾ ਕਹਿਣਾ ਹੈ ਕਿ ਇਹ ਤਿੰਨੇ ਬੱਚੇ ਆਪਣੇ-ਆਪ ਘਰਾਂ ਤੋਂ ਕਿਸੇ ਨਾ ਕਿਸੇ ਕਾਰਨ ਭੱਜ ਗਏ ਸਨ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਹੋਇਆ ਭੰਗ- ਲੋਧੀਨੰਗਲ ਅਗਲੀ ਖ਼ਬਰ ਮਸਲ ਮੈਨਸ਼ਨ ਜਿੰਮ ਦੀਨਾਨਗਰ ਵਿਖੇ ਖ਼ੂਨਦਾਨ ਕੈਂਪ
Ad Position 24