15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕਾਰ-ਟਰੈਕਟਰ ਹਾਦਸੇ ਵਿੱਚ ਮਹਿਲਾ ਦੀ ਮੌਤ, ਚਾਰ ਹੋਰ ਜ਼ਖ਼ਮੀ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਡੱਬਵਾਲੀ, 8 ਮਈ (ਸ਼ਾਂਤ)-ਪਿੰਡ ਡੱਬਵਾਲੀ ਨੇੜੇ ਕੌਮੀ ਸ਼ਾਹ ਰਾਹ9 'ਤੇ ਕਾਰ ਅਤੇ ਟਰੈਕਟਰ-ਟਰਾਲੀ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ ਇਕ ਬਜ਼ੁਰਗ ਮਹਿਲਾ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਦੋ ਮਹਿਲਾਵਾਂ ਸਮੇਤ ਚਾਰ ਜਣੇ ਜ਼ਖ਼ਮੀ ਹੋ ਗਏ | ਹਾਦਸਾ ਪਿੰਡ ਦੇ ਵਾਟਰ ਵਰਕਸ ਨੇੜੇ ਕਾਲਾਂਵਾਲੀ ਟੀ-ਪੁਆਇੰਟ ਕੋਲ ਵਾਪਰਿਆ | ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਵਿੱਚ ਸਵਾਰ ਪੰਜੇ ਵਿਅਕਤੀ ਕਾਰ ਅੰਦਰ ਫਸ ਗਏ | ਸਥਾਨਕ ਲੋਕਾਂ ਨੇ ਕਾਫੀ ਮੁਸ਼ੱਕਤ ਮਗਰੋਂ ਜ਼ਖ਼ਮੀਆਂ ਨੂੰ ਬਾਹਰ ਕੱਢਿਆ | ਜਾਣਕਾਰੀ ਅਨੁਸਾਰ ਪਿੰਡ ਚੋਰਮਾਰ ਨਾਲ ਸਬੰਧਤ ਪਰਿਵਾਰ ਹਨੂੰਮਾਨਗੜ੍ਹ ਜਾ ਰਿਹਾ ਸੀ ਕਿ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ | ਮਿ੍ਤਕਾ ਦੀ ਪਛਾਣ ਰਾਜਪਾਲ ਕੌਰ ਵਜੋਂ ਹੋਈ ਹੈ ਜਦਕਿ ਜ਼ਖ਼ਮੀਆਂ ਦੀ ਪਛਾਣ ਪਰਮਜੀਤ ਕੌਰ, ਜੈਵੀਰ ਸਿੰਘ, ਰਾਜਪਾਲ ਕੌਰ ਘੜਸਾਨਾ ਅਤੇ ਜਸਪਾਲ ਕੌਰ ਵਜੋਂ ਹੋਈ ਹੈ | ਸਾਰੇ ਜ਼ਖ਼ਮੀਆਂ ਨੂੰ ਤੁਰੰਤ ਸਬਡਵੀਜਨ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਦੋ ਗੰਭੀਰ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਏਮਜ਼ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ | ਥਾਣਾ ਸਿਟੀ ਦੇ ਮੁਖੀ ਦੇਵੀਲਾਲ ਨੇ ਦੱਸਿਆ ਕਿ ਪੋਸਟਮਾਰਟਮ ਮਗਰੋਂ ਮਿ੍ਤਕਾ ਦੀ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਖ਼ੂੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਬੇਅਦਬੀ ਵਿਰੋਧੀ ਕਾਨੂੰਨ : ਸਖ਼ਤ ਹੋਣਾ ਚਾਹੀਦਾ ਹੈ, ਪਰ ਕਠੋਰ ਨਹੀਂ
Ad Position 24