14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਅਕਾਲ ਅਕੈਡਮੀ ਭੁੰਸਲਾ ਨੇ ਇੰਟਰ ਅਕੈਡਮੀ ਗਤਕਾ ਟੂਰਨਾਮੈਂਟ 'ਚ ਲਹਿਰਾਇਆ ਜਿੱਤ ਦਾ ਝੰਡਾ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਗੂਹਲਾ ਚੀਕਾ, 8 ਮਈ (ਓ.ਪੀ. ਸੈਣੀ)-ਅਕਾਲ ਅਕੈਡਮੀ ਭੁੰਸਲਾ ਵਿਚ ਕਰਵਾਏ ਇੰਟਰ ਅਕੈਡਮੀ ਗਰਲਜ਼ ਗਤਕਾ ਟੂਰਨਾਮੈਂਟ ਵਿਚ ਅੰਡਰ-14 ਅਤੇ ਅੰਡਰ-17 ਵਰਗ ਦੀਆਂ ਪ੍ਰਤੀਯੋਗਤਾਵਾਂ ਬੜੇ ਉਤਸ਼ਾਹ ਅਤੇ ਜੋਸ਼ ਨਾਲ ਸੰਪੰਨ ਹੋਈਆਂ | ਇਸ ਟੂਰਨਾਮੈਂਟ ਵਿਚ ਅਕਾਲ ਅਕੈਡਮੀ ਭੁੰਸਲਾ, ਅਕਾਲ ਅਕੈਡਮੀ ਹਾਬੜੀ ਅਤੇ ਅਕਾਲ ਅਕੈਡਮੀ ਗੁਰਦੁਆਰਾ ਸੱਚਾ ਸੌਦਾ ਦੀਆਂ ਟੀਮਾਂ ਨੇ ਭਾਗ ਲਿਆ | ਮੁਕਾਬਲਿਆਂ ਦੌਰਾਨ ਖਿਡਾਰਨਾਂ ਨੇ ਸ਼ਾਨਦਾਰ ਖੇਡ ਭਾਵਨਾ, ਅਨੁਸ਼ਾਸਨ ਅਤੇ ਗਤਕੇ ਦੀ ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ | ਕਠਿਨ ਮੁਕਾਬਲਿਆਂ ਤੋਂ ਬਾਅਦ ਅਕਾਲ ਅਕੈਡਮੀ ਭੁੰਸਲਾ ਦੀ ਟੀਮ ਨੇ ਅੰਡਰ-14 ਅਤੇ ਅੰਡਰ-17 ਦੋਵੇਂ ਵਰਗਾਂ ਵਿਚ ਪਹਿਲਾ ਸਥਾਨ ਹਾਸਲ ਕਰਕੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ | ਖਿਡਾਰਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਕੂਲ ਵਿਚ ਖ਼ੁਸ਼ੀ ਦਾ ਮਾਹੌਲ ਬਣ ਗਿਆ | ਇਸ ਉਪਲਬਧੀ ਦਾ ਸਿਹਰਾ ਗਤਕਾ ਕੋਚ ਸੁਖਚੈਨ ਸਿੰਘ ਦੀ ਨਿਰੰਤਰ ਮਿਹਨਤ ਅਤੇ ਮਾਰਗਦਰਸ਼ਨ ਨੂੰ ਜਾਂਦਾ ਹੈ | ਸਕੂਲ ਦੀ ਪਿੰ੍ਰਸੀਪਲ ਗੁਰਜੀਤ ਕੌਰ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚਮਕਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਵਿਦਿਆਰਥੀਆਂ ਵਿਚ ਆਤਮਵਿਸ਼ਵਾਸ, ਅਨੁਸ਼ਾਸਨ ਅਤੇ ਆਪਣੀ ਸੰਸਕਿ੍ਤੀ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਦੀਆਂ ਹਨ | ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਮਾਪਿਆਂ ਵਲੋਂ ਵੀ ਜੇਤੂ ਟੀਮ ਦੀ ਭਰਪੂਰ ਸਰਾਹਨਾ ਕੀਤੀ ਗਈ ਅਤੇ ਖਿਡਾਰਨਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਵਧੀਕ ਮੁੱਖ ਸਕੱਤਰ ਨੇ ਵੀ. ਸੀ. ਰਾਹੀਂ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ ਅਗਲੀ ਖ਼ਬਰ ਪੁਲਿਸ ਨੇ 480.4 ਗ੍ਰਾਮ ਚਰਸ ਸਮੇਤ ਚਾਰ ਤਸਕਰ ਕੀਤੇ ਗਿ੍ਫ਼ਤਾਰ
Ad Position 24