10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਵ. ਸ਼ੀਲਾ ਦੇਵੀ ਦੀ ਯਾਦ 'ਚ ਸੀ.ਐਚ.ਸੀ. ਜਾਖਲ ਨੂੰ ਵਾਟਰ ਕੂਲਰ ਭੇਟ <br/>

Ad Position 21
No active advertisement
ਗੌਰਵ ਗੋਇਲ ਅਤੇ ਉਨ੍ਹਾਂ ਦੀ ਧਰਮ-ਪਤਨੀ ਅੰਕਿਤਾ ਗੋਇਲ ਵਲੋਂ ਆਪਣੀ ਮਾਤਾ ਸਵ. ਸ਼ੀਲਾ ਦੇਵੀ ਦੀ ਯਾਦ 'ਚ ਸੀ.ਐਚ.ਸੀ. ਜਾਖਲ ਵਿਖੇ ਐਸ.ਐਮ.ਓ. ਡਾ. ਰਾਜੇਸ਼ ਕ੍ਰਾਂਤੀ ਦੀ ਮੌਜੂਦਗੀ ਸਮੇਂ ਵਾਟਰ ਕੂਲਰ ਭੇਟ ਕੀਤਾ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 12-05-2026
ਟੋਹਾਣਾ, 11 ਮਈ (ਮਨਜੀਤ ਸਿੰਘ) - ਸਮਾਜ ਸੇਵਾ ਦੀ ਮਿਸਾਲ ਪੇਸ਼ ਕਰਦਿਆਂ ਸ਼੍ਰੀ ਗੌਰਵ ਗੋਇਲ ਅਤੇ ਉਨ੍ਹਾਂ ਦੀ ਧਰਮ-ਪਤਨੀ ਅੰਕਿਤਾ ਗੋਇਲ ਵਲੋਂ ਆਪਣੀ ਸਵਰਗਵਾਸੀ ਮਾਤਾ ਸ਼ੀਲਾ ਦੇਵੀ ਪਤਨੀ ਮਹਿੰਦਰ ਪਾਲ ਗੋਇਲ ਕਾਸਨੀ ਵਾਲਿਆਂ ਦੀ ਯਾਦ 'ਚ ਕਮਿਊਨਿਟੀ ਹੈਲਥ ਸੈਂਟਰ ਜਾਖਲ ਨੂੰ ਆਰ.ਓ. ਸਮੇਤ ਇੱਕ ਵਾਟਰ ਕੂਲਰ ਭੇਟ ਕੀਤਾ ਗਿਆ | ਇਹ ਸੇਵਾ ਕਾਰਜ ਸੀ.ਐਚ.ਸੀ. ਜਾਖਲ ਵਿੱਚ ਐਸ.ਐਮ.ਓ. ਡਾ. ਰਾਜੇਸ਼ ਕ੍ਰਾਂਤੀ ਦੀ ਮੌਜੂਦਗੀ ਵਿੱਚ ਕੀਤਾ ਗਿਆ | ਇਸ ਮੌਕੇ ਹਸਪਤਾਲ ਸਟਾਫ਼ ਵੱਲੋਂ ਗੋਇਲ ਪਰਿਵਾਰ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦੀ ਸੇਵਾ ਭਾਵਨਾ ਦੀ ਖ਼ੂਬ ਪ੍ਰਸ਼ੰਸਾ ਕੀਤੀ ਗਈ | ਹਸਪਤਾਲ ਪ੍ਰਸ਼ਾਸਨ ਨੇ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਆਰ.ਓ. ਸਮੇਤ ਵਾਟਰ ਕੂਲਰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੇਵਾ ਕਾਰਜ ਹੋਰ ਲੋਕਾਂ ਲਈ ਵੀ ਪੇ੍ਰਰਨਾ ਬਣਦੇ ਹਨ | ਇਲਾਕੇ ਦੇ ਲੋਕਾਂ ਨੇ ਵੀ ਗੋਇਲ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਵਿੱਚ ਮਨੁੱਖਤਾ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਅਜਿਹੇ ਯੋਗਦਾਨ ਬਹੁਤ ਮਹੱਤਵਪੂਰਨ ਹਨ |

Ad Position 22
No active advertisement
ਪਿਛਲੀ ਖ਼ਬਰ ਸਫਾਈ ਕਰਮਚਾਰੀਆਂ ਦੀ ਹੜਤਾਲ 11ਵੇਂ ਦਿਨ ਵਿਚ ਦਾਖਲ ਸਿਰਸਾ, ਡੱਬਵਾਲੀ ਅਤੇ ਕਾਂਲਾਵਾਲੀ 'ਚ ਸਫਾਈ ਦੀ ਸਥਿਤੀ ਚਿੰਤਾਜਨਕ... ਅਗਲੀ ਖ਼ਬਰ ਨਾਬਾਲਗਾ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਨੌਜਵਾਨ ਗਿ੍ਫ਼ਤਾਰ
Ad Position 24