ਗੁਪਤਾ ਕਾਲੋਨੀ ਧਰਮਸ਼ਾਲਾ ਟੋਹਾਣਾ ਵਿਖੇ 17 ਨੂੰ ਹੋਵੇਗਾ ਵਿਸ਼ਾਲ ਜਾਗਰਣ
ਟੋਹਾਣਾ, 10 ਅਕਤੂਬਰ (ਮਨਜੀਤ ਸਿੰਘ)-ਨਰਾਤਿਆਂ ਦੇ ਪਾਵਨ ਤਿਉਹਾਰ ਦੇ ਮੱਦੇਨਜ਼ਰ ਮਾਂ ਦੁਰਗਾ ਦੇ ਭਗਤਾਂ ਵੱਲੋਂ ਧਾਰਮਿਕ ਸਮਾਗਮਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਗੁਪਤਾ ਕਾਲੋਨੀ ਸਥਿਤ ਧਰਮਸ਼ਾਲਾ ਵਿਖੇ ਮਾਤਾ ਰਾਣੀ ਦਾ ਦਰਬਾਰ ਸਜਾਇਆ ਗਿਆ ਹੈ, ਜਿੱਥੇ 17 ਅਕਤੂਬਰ ਨੂੰ ਰਾਤ 9 ਵਜੇ ਮਾਂ ਦੁਰਗਾ ਦਾ ਵਿਸ਼ਾਲ ਜਾਗਰਣ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾਵੇਗਾ।
ਟੋਹਾਣਾ, 10 ਅਕਤੂਬਰ (ਮਨਜੀਤ ਸਿੰਘ)-ਨਰਾਤਿਆਂ ਦੇ ਪਾਵਨ ਤਿਉਹਾਰ ਦੇ ਮੱਦੇਨਜ਼ਰ ਮਾਂ ਦੁਰਗਾ ਦੇ ਭਗਤਾਂ ਵੱਲੋਂ ਧਾਰਮਿਕ ਸਮਾਗਮਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਗੁਪਤਾ ਕਾਲੋਨੀ ਸਥਿਤ ਧਰਮਸ਼ਾਲਾ ਵਿਖੇ ਮਾਤਾ ਰਾਣੀ ਦਾ ਦਰਬਾਰ ਸਜਾਇਆ ਗਿਆ ਹੈ, ਜਿੱਥੇ 17 ਅਕਤੂਬਰ ਨੂੰ ਰਾਤ 9 ਵਜੇ ਮਾਂ ਦੁਰਗਾ ਦਾ ਵਿਸ਼ਾਲ ਜਾਗਰਣ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾਵੇਗਾ। ਜਾਗਰਣ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਨਰਾਤਿਆਂ ਦੌਰਾਨ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਇਸੇ ਭਾਵਨਾ ਤਹਿਤ ਗੁਪਤਾ ਕਾਲੋਨੀ ਧਰਮਸ਼ਾਲਾ ਵਿਖੇ ਮਾਤਾ ਰਾਣੀ ਦਾ ਦਰਬਾਰ ਸਜਾਇਆ ਗਿਆ ਹੈ ਜਿੱਥੇ ਨਰਾਤਿਆਂ ਦੇ ਨੌਂ ਦਿਨ ਸਵੇਰੇ ਤੇ ਸ਼ਾਮ ਨੂੰ ਧਰਮਸ਼ਾਲਾ ਦੀ ਕੀਰਤਨ ਮੰਡਲੀ ਵੱਲੋਂ ਮਾਤਾ ਰਾਣੀ ਦੀ ਆਰਤੀ ਕੀਤੀ ਜਾਵੇਗੀ। 17 ਅਕਤੂਬਰ ਨੂੰ ਹੋਣ ਵਾਲੇ ਵਿਸ਼ਾਲ ਜਾਗਰਣ ਦੌਰਾਨ ਕਲਾਕਾਰ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਤੋਂ ਇਲਾਵਾ ਛੋਟੇ-ਛੋਟੇ ਬੱਚਿਆਂ ਵੱਲੋਂ ਮਾਤਾ ਰਾਣੀ ਦੀਆਂ ਮਨਮੋਹਕ ਝਾਕੀਆਂ ਵੀ ਪੇਸ਼ ਕੀਤੀਆਂ ਜਾਣਗੀਆਂ। ਸਰਵ ਸਮਿਤੀ ਗੁਪਤਾ ਕਾਲੋਨੀ ਧਰਮਸ਼ਾਲਾ ਚੈਰੀਟੇਬਲ ਟਰੱਸਟ ਦੇ ਆਗੂਆਂ ਅਨੁਸਾਰ ਹਰਿਆਣਾ ਦੇ ਸਾਬਕਾ ਕੈਬਨਿਟ ਮੰਤਰੀ ਦੇਵੇਂਦਰ ਸਿੰਘ ਬਬਲੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਨਗਰ ਪ੍ਰੀਸ਼ਦ ਟੋਹਾਣਾ ਦੇ ਸਾਬਕਾ ਪ੍ਰਧਾਨ ਨਰੇਸ਼ ਬਾਂਸਲ, ਕੌਂਸਲਰ ਧਰਮਪਾਲ (ਕਾਲਾ) ਵਿਸ਼ੇਸ਼ ਤੌਰ ‘ਤੇ ਮੌਜੂਦ ਰਹਿਣਗੇ।