10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਚਾਕੂ ਦੀ ਨੋਕ ’ਤੇ ਸੋਨੇ ਦੀਆਂ ਨੱਤੀਆਂ ਖੋਹਣ ਵਾਲੇ ਚਾਰ ਮੁਲਜ਼ਮ ਗ੍ਰਿਫ਼ਤਾਰ

ਕਰਨਾਲ, 10 ਅਕਤੂਬਰ (ਗੁਰਮੀਤ ਸਿੰਘ ਸੱਗੂ)- ਜ਼ਿਲ੍ਹਾ ਪੁਲਿਸ ਨੇ ਚਾਕੂ ਦੀ ਨੋਕ ‘ਤੇ ਸੋਨੇ ਦੀਆਂ ਨੱਤੀਆਂ ਖੋਹਣ ਦੇ ਮਾਮਲੇ ‘ਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਨ ‘ਤੇ ਚਾਰ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ 6 ਅਕਤੂਬਰ ਦੀ ਰਾਤ ਨੂੰ ਬਾਂਸੋ ਗੇਟ ਇਲਾਕੇ ‘ਚ ਇਕ ਨੌਜਵਾਨ ਨੂੰ ਚਾਕੂ ਦਾ ਡਰ ਦਿਖਾ ਕੇ ਉਸ ਦੀਆਂ ਸੋਨੇ ਦੀਆਂ ਦੋ ਨੱਤੀਆਂ ਖੋਹ ਲਈਆਂ ਸਨ।

Ad Position 21
No active advertisement
ਚਾਕੂ ਦੀ ਨੋਕ ’ਤੇ ਲੁੱਟ-ਖੋਹ ਕਰਨ ਵਾਲੇ ਮੁਲਜ਼ਮ ਪੁਲਿਸ ਦੀ ਹਿਰਾਸਤ ’ਚ। ਤਸਵੀਰ : ਗੁਰਮੀਤ ਸਿੰਘ ਸੱਗੂ 11-10-2026
ਕਰਨਾਲ, 10 ਅਕਤੂਬਰ (ਗੁਰਮੀਤ ਸਿੰਘ ਸੱਗੂ)- ਜ਼ਿਲ੍ਹਾ ਪੁਲਿਸ ਨੇ ਚਾਕੂ ਦੀ ਨੋਕ ‘ਤੇ ਸੋਨੇ ਦੀਆਂ ਨੱਤੀਆਂ ਖੋਹਣ ਦੇ ਮਾਮਲੇ ‘ਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਨ ‘ਤੇ ਚਾਰ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ 6 ਅਕਤੂਬਰ ਦੀ ਰਾਤ ਨੂੰ ਬਾਂਸੋ ਗੇਟ ਇਲਾਕੇ ‘ਚ ਇਕ ਨੌਜਵਾਨ ਨੂੰ ਚਾਕੂ ਦਾ ਡਰ ਦਿਖਾ ਕੇ ਉਸ ਦੀਆਂ ਸੋਨੇ ਦੀਆਂ ਦੋ ਨੱਤੀਆਂ ਖੋਹ ਲਈਆਂ ਸਨ। ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੇ ਨੌਜਵਾਨ ਨੂੰ ਪੁਲਿਸ ਨੂੰ ਸ਼ਿਕਾਇਤ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਚਾਰਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਸੁਪਰਡੈਂਟ ਕਰਨਾਲ ਕਰਨ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀ.ਆਈ. ਏ-3 ਦੀ ਟੀਮ ਨੇ ਇੰਚਾਰਜ ਇੰਸਪੈਕਟਰ ਅਜੇ ਸਾਗਵਾਨ ਦੀ ਅਗਵਾਈ ‘ਚ ਸਹਾਇਕ ਸਬ-ਇੰਸਪੈਕਟਰ ਕੁਲਦੀਪ ਸਿੰਘ ਦੀ ਟੀਮ ਵਲੋਂ ਇਹ ਕਾਰਵਾਈ ਅਮਲ ‘ਚ ਲਿਆਂਦੀ ਗਈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰੋਹਿਤ ਉਰਫ਼ ਪਠਾ ਵਾਸੀ ਬਾਂਸੋ ਗੇਟ ਕਰਨਾਲ, ਵਿਕਾਸ ਉਰਫ਼ ਛੋਟਾ ਸ਼ੇਰਾ ਵਾਸੀ ਬੇਕਰੀ ਵਾਲੀ ਗਲੀ ਬਾਂਸੋ ਗੇਟ ਕਰਨਾਲ, ਸਾਵਨ ਵਾਸੀ ਇੰਦਰਾ ਕਾਲੋਨੀ ਸ਼ਿਵਪੁਰੀ ਰੋਡ ਕਰਨਾਲ ਅਤੇ ਅੰਸ਼ ਸਾਗਰ ਉਰਫ਼ ਅੰਸ਼ੂ ਮੂਲ ਵਾਸੀ ਉੱਤਰ ਪ੍ਰਦੇਸ਼ ਤੇ ਹਾਲ ਵਾਸੀ ਬਾਂਸੋ ਗੇਟ ਕਰਨਾਲ ਵਜੋਂ ਹੋਈ ਹੈ। ਕੇਕ ਲੈਣ ਜਾ ਰਹੇ ਨੌਜਵਾਨ ਨੂੰ ਰਸਤੇ ’ਚ ਘੇਰਿਆ : ਮਾਮਲੇ ਸੰਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਬਾਂਸੋ ਗੇਟ ਕਰਨਾਲ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਨੇ ਥਾਣਾ ਸ਼ਹਿਰ ਕਰਨਾਲ ‘ਚ ਸ਼ਿਕਾਇਤ ਦਰਜ ਕਰਵਾਈ ਸੀ ਕਿ 6 ਅਕਤੂਬਰ ਦੀ ਰਾਤ ਨੂੰ ਉਹ ਆਪਣੇ ਘਰੋਂ ਕਰਨ ਬੇਕਰੀ ‘ਤੇ ਕੇਕ ਲੈਣ ਲਈ ਜਾ ਰਿਹਾ ਸੀ। ਇਸੇ ਦੌਰਾਨ ਪਿੱਛਿਓਂ ਪੈਦਲ ਆਏ ਤਿੰਨ-ਚਾਰ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਮੁਲਜ਼ਮਾਂ ਨੇ ਚਾਕੂ ਦੀ ਨੋਕ ‘ਤੇ ਉਸ ਦੀਆਂ ਸੋਨੇ ਦੀਆਂ ਨੱਤੀਆਂ ਖੋਹ ਲਈਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਕਰਨਾਲ ‘ਚ ਆਰਮਜ਼ ਐਕਟ ਅਤੇ ਹੋਰ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਇਸ ਤੋਂ ਬਾਅਦ ਸੀ. ਆਈ. ਏ.-3 ਦੀ ਟੀਮ ਨੇ ਕਾਰਵਾਈ ਕਰਦਿਆਂ ਚਾਰਾਂ ਮੁਲਜ਼ਮਾਂ ਨੂੰ ਬਾਂਸੋ ਗੇਟ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ਵੀ ਕਰਵਾਈ ਹੈ।
Ad Position 22
No active advertisement
ਪਿਛਲੀ ਖ਼ਬਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਭਦੌੜ ਹਲਕੇ ਦੀ ਫੇਰੀ ਪਾਰਟੀ ਲਈ ਅਹਿਮ ਹੋਵੇਗੀ-ਰਾਹੀ ਆਰੀਆਭੱਟਾ ਕਾਲਜ ਵਿਖੇ ਅੰਤਰਰਾਸ਼ਟਰੀ... ਅਗਲੀ ਖ਼ਬਰ ਕਿਸਾਨਾਂ ਦੀ ਕਥਿਤ ਲੁੱਟ ਵਿਰੁੱਧ 14 ਅਕਤੂਬਰ ਨੂੰ ਮਾਰਕੀਟ ਕਮੇਟੀ ਦਫ਼ਤਰਾਂ ’ਤੇ ਤਾਲਾਬੰਦੀ ਕਰਨਗੇ ਕਿਸਾਨ - ਰਤਨ ਮਾਨ
Ad Position 24