11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸਿਰਸਾ ਦੇ ਸਰਕਾਰੀ ਹਸਪਤਾਲ 'ਚ ਜਨਰੇਟਰ ਨੂੰ ਅੱਗ ਲੱਗੀ

Ad Position 21
No active advertisement
ਅਜੀਤ ਡੈਸਕ 13-05-2026

ਸਟਾਫ ਤੇ ਟਰੈਫਿਕ ਪੁਲਿਸ ਨੇ ਅੱਗ 'ਤੇ ਕਾਬੂ ਪਾਇਆ, ਹਸਪਤਾਲ 'ਚ ਬਿਜਲੀ ਗੁੱਲ ਹੋਣ ਕਾਰਨ ਮਰੀਜ਼ਾਂ ਦਾ ਹੋਇਆ ਬੁਰਾ ਹਾਲ
ਸਿਰਸਾ, 12 ਮਈ (ਭੁਪਿੰਦਰ ਪੰਨੀਵਾਲੀਆ)- ਸਰਕਾਰੀ ਹਸਪਤਾਲ 'ਚ ਚਲਦੇ ਜਨਰੇਟਰ ਨੂੰ ਅੱਗ ਲੱਗ ਗਈ ਜਿਸ ਕਾਰਨ ਮਰੀਜਾਂ 'ਚ ਹਫੜਾ ਦਫ਼ੜੀ ਮੱਚ ਗਈ | ਹਸਪਤਾਲ ਦੇ ਸਟਾਫ ਤੇ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੇ ਕਾਫੀ ਜਦੋਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਹਸਪਤਾਲ 'ਚ ਬਿਜਲੀ ਗੁੱਲ ਹੋਣ ਕਾਰਨ ਮਰੀਜਾਂ ਤੇ ਉਨ੍ਹਾਂ ਦੇ ਤਾਮੀਰਦਾਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਕਈ ਮਰੀਜ਼ ਤੇ ਉਨ੍ਹਾਂ ਦੀ ਦੇਖਭਾਲ ਕਰ ਰਹੇ ਲੋਕ ਹਸਪਤਾਲ ਤੋਂ ਬਾਹਰ ਰੁੱਖਾਂ ਦੀ ਛਾਵਾਂ ਹੇਠ ਆ ਗਏ | ਅੱਗ ਲੱਗਣ ਕਾਰਨ ਹਸਪਤਾਲ ਦੀਆਂ ਹੋਰ ਸੇਵਾਵਾਂ ਦੀ ਪ੍ਰਭਾਵਿਤ ਹੋਈਆਂ | ਮਿਲੀ ਜਾਣਕਾਰੀ ਅਨੁਸਾਰ ਅੱਜ ਸਿਵਲ ਹਸਪਤਾਲ 'ਚ ਬਿਜਲੀ ਨਾ ਹੋਣ ਕਾਰਨ ਹਸਪਤਾਲ ਪ੍ਰਸ਼ਾਸਨ ਨੇ ਜਨਰੇਟਰ ਚਲਾ ਦਿੱਤਾ | ਜਿਵੇਂ ਹੀ ਜਨਰੇਟਰ 'ਤੇ ਲੋਡ ਪਿਆ ਤਾਂ ਉਸ 'ਚ ਅੱਗ ਲੱਗ ਗਈ | ਉਥੇ ਐਬੂਲੈਂਸਾਂ ਦੀ ਚੈਕਿੰਗ ਕਰ ਰਹੇ ਟਰੈਫਿਕ ਐਸਐਚਓ ਇੰਸਪੈਕਟਰ ਧਰਮ ਚੰਦ ਨੂੰ ਜਿਵੇਂ ਹੀ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਉਹ ਆਪਣੇ ਸਟਾਫ ਨਾਲ ਤੁਰੰਤ ਮੌਕੇ 'ਤੇ ਪਹੁੰਚੇ ਤੇ ਹਸਪਤਾਲ ਦੇ ਸਟਾਫ ਦੇ ਸਹਿਯੋਗ ਨਾਲ ਅੱਗ ਨੂੰ ਅੱਗੇ ਵੱਧਣ ਤੋਂ ਰੋਕਿਆ | ਤੁਰੰਤ ਇਸ ਦੀ ਸੂਚਨਾ ਫਾਇਰ ਬਿ੍ਗੇਡ ਨੂੰ ਦਿੱਤੀ ਗਈ | ਜਦੋਂ ਤੱਕ ਫਾਇਰ ਬਿ੍ਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ ਤੇ ਹਸਪਤਾਲ ਦੇ ਸਟਾਫ ਤੇ ਹੋਰ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ |

Ad Position 22
No active advertisement
ਪਿਛਲੀ ਖ਼ਬਰ ਫਲੈਗ ਫਾਊਾਡੇਸ਼ਨ ਆਫ਼ ਇੰਡੀਆ ਨੇ ਟੈਕਨਾਲੋਜੀ ਐਜੂਕੇਸ਼ਨ ਰਿਸਰਚ ਇੰਟੀਗ੍ਰੇਟਿਡ ਇੰਸਟੀਚਿਊਟ ਨੂੰ 54 ਫੁੱਟ ਉੱਚਾ ਤਿਰੰਗਾ... ਅਗਲੀ ਖ਼ਬਰ ਪਿੰਡ ਪੋਲਡ ਦੀ ਨਵ-ਨਿਯੁਕਤ ਸਰਪੰਚ ਅੰਜਲੀ ਰਾਣੀ ਦਾ ਜਿੰਦਲ ਹਾਊਸ ਵਿਖੇ ਪੁੱਜਣ 'ਤੇ ਕੀਤਾ ਸਵਾਗਤ <br/>
Ad Position 24