11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਹਰੀ ਨਗਰ ਵਿਖੇ 'ਮਦਰਜ਼ ਡੇਅ' ਨੂੰ ਸਮਰਪਿਤ 3 ਰੋਜ਼ਾ ਫਿਜ਼ੀਓਥੈਰੇਪੀ ਕੈਂਪ ਲਾਇਆ <br/>

Ad Position 21
No active advertisement
ਅਜੀਤ ਡੈਸਕ 13-05-2026
ਨਵੀਂ ਦਿੱਲੀ,12 ਮਈ (ਜਗਤਾਰ ਸਿੰਘ)-ਪੱਛਮੀ ਦਿੱਲੀ ਦੇ ਹਰੀ ਨਗਰ-ਸ਼ਿਵ ਨਗਰ ਵਿਖੇ ਮਦਰਜ਼ ਡੇਅ (ਮਾਂ ਦਿਹਾੜਾ) ਨੂੰ ਸਮਰਪਿਤ 3 ਰੋਜ਼ਾ ਫਿਜ਼ੀਉਥੈਰੇਪੀ ਕੈਂਪ ਲਾਇਆ ਗਿਆ ¢ 'ਗੁਰਬਾਣੀ ਰਿਸਰਚ ਫਾਊਾਡੇਸ਼ਨ' ਅਤੇ 'ਡਾਕਟਰ ਇੰਦਰਜੀਤ ਫਿਜ਼ੀਉਥੈਰੇਪੀ ਕਲੀਨਿਕ' ਵੱਲੋਂ ਲਾਏ ਗਏ ਇਸ ਕੈਂਪ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਆਪਣਾ ਚੈੱਕਅਪ ਕਰਵਾਇਆ ਅਤੇ ਲੋੜ ਮੁਤਾਬਿਕ ਉਨ੍ਹਾਂ ਦੀ ਥੈਰੇਪੀ ਕੀਤੀ ਗਈ ¢ ਇਸ ਕੈਂਪ ਵਿਚ ਦਿੱਲੀ ਦੇ ਗ੍ਰਹਿ ਮੰਤਰੀ ਆਸ਼ੀਸ਼ ਸੂਦ ਦੀ ਧਰਮ ਪਤਨੀ ਅਨੁ ਸੂਦ ਸਮੇਤ ਹੋਰਨਾ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ ¢ ਇਸ ਮੌਕੇ ਡਾ. ਇੰਦਰਜੀਤ ਕੌਰ ਵੱਲੋਂ ਸਾਰਿਆਂ ਨੂੰ ਸਿਹਤ ਸਬੰਧੀ ਟਿਪਸ ਵੀ ਦਿੱਤੇ ਗਏ ਅਤੇ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਲਈ ਪ੍ਰੇਰਿਆ ¢ ਗੁਰਬਾਣੀ ਰਿਸਰਚ ਫਾਊਾਡੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ 'ਵੀਰਜੀ' ਨੇ ਦੱਸਿਆ ਕਿ ਮਦਰਜ਼ ਡੇਅ ਨੂੰ ਸਮਰਪਿਤ ਇਸ ਕੈਂਪ ਦਾ ਉਪਰਾਲਾ ਸ਼ਲਾਘਾਯੋਗ ਹੈ ਅਤੇ ਡਾ. ਇੰਦਰਜੀਤ ਵੱਲੋਂ ਫਿਜ਼ੀਉਥੈਰੇਪੀ ਰਾਹੀਂ ਲੋੜਵੰਦਾਂ ਮਰੀਜ਼ਾਂ ਦੀ ਵੱਡੀ ਸੇਵਾ ਕੀਤੀ ਜਾ ਰਹੀ ਹੈ ¢ ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਸਮੇਂ ਦੀ ਭੱਜਦੌੜ ਭਰੀ ਜ਼ਿੰਦਗੀ ਵਿਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ¢ ਕਿਉਂਕਿ ਕਈ ਵਾਰੀ ਛੋਟੀਆਂ ਪਰੇਸ਼ਾਨੀਆਂ ਬਾਅਦ ਵਿਚ ਵੱਡੀਆਂ ਹੋ ਜਾਂਦੀਆਂ ਹਨ ਇਸ ਲਈ ਆਪਣੀ ਸਿਹਤ ਪ੍ਰਤੀ ਵਿਸ਼ੇਸ਼ ਤਵੱਜੋਂ ਦੇਣੀ ਜ਼ਰੂਰੀ ਹੈ ¢ ਉਨ੍ਹਾਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਅਜਿਹੇ ਉਪਰਾਲੇ ਭਵਿੱਖ ਵੀ ਜਾਰੀ ਰੱਖੇ ਜਾਣਗੇ ¢

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਕਬੂਲ ਨਗਰ ਸ਼ਾਹਦਰਾ ਵਿਖੇ ਨੈਸ਼ਨਲ ਗਤਕਾ ਕੈਂਪ ਲਗਾਇਆ <br/> ਅਗਲੀ ਖ਼ਬਰ ਸਕੂਲਾਂ ਦੀਆਂ ਛੁੱਟੀਆਂ ਵਿਚ ਵਾਧੂ ਕਲਾਸਾਂ ਲੱਗਣੀਆਂ ਸ਼ੁਰੂ
Ad Position 24