ਨਵੀਂ ਦਿੱਲੀ,12 ਮਈ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਪੂਰਬੀ ਦਿੱਲੀ ਦੇ ਆਨੰਦ ਵਿਹਾਰ ਬੱਸ ਟਰਮਿਨਲ ਖੇਤਰ ਦੇ ਸੁੰਦਰੀਕਰਨ, ਪੁਨਰ ਵਿਕਾਸ ਅਤੇ ਰੱਖ-ਰਖਾਅ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਉਣ ਦਾ ਹੁਕਮ ਸੁਣਾਇਆ ਹੈ ¢ ਜਸਟਿਸ ਪ੍ਰਤਿਭਾ ਸਿੰਘ ਦੀ ਅਗਵਾਈ ਵਾਲੀ ਬੈਂਚ ਨੇ ਸ਼ਹਿਰੀ ਵਿਕਾਸ ਵਿਭਾਗ ਦੇ ਸੰਯੁਕਤ ਸਕੱਤਰ ਦੀ ਅਗਵਾਈ ਹੇਠ ਇਸ ਟਾਸਕ ਫੋਰਸ ਦੇ ਗਠਨ ਦਾ ਹੁਕਮ ਦਿੱਤਾ ਹੈ ¢ ਇਸ ਟਾਸਕ ਫੋਰਸ ਵਿਚ ਦਿੱਲੀ ਨਗਰ ਨਿਗਮ ਤੋਂ ਇੱਕ ਡਿਪਟੀ ਕਮਿਸ਼ਨਰ ਅਤੇ ਇੱਕ ਸਹਾਇਕ ਕਮਿਸ਼ਨਰ, ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ), ਦਿੱਲੀ ਟਰਾਂਸਪੋਰਟ ਵਿਭਾਗ, ਭਾਰਤੀ ਰੇਲਵੇ, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ, ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ, ਐਨਸੀਆਰ ਟਰਾਂਸਪੋਰਟ ਕਾਰਪੋਰੇਸ਼ਨ, ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ, ਅਤੇ ਪਟਪੜਗੰਜ ਉਦਯੋਗਿਕ ਖੇਤਰ ਦੇ ਐਸਐਚਓ ਸ਼ਾਮਲ ਹੋਣਗੇ ¢ ਅਦਾਲਤ ਨੇ ਕਿਹਾ ਕਿ ਆਨੰਦ ਵਿਹਾਰ ਬੱਸ ਟਰਮੀਨਲ ਖੇਤਰ ਦੇ ਪੁਨਰ ਵਿਕਾਸ ਲਈ ਇੱਕ ਟਾਸਕ ਫੋਰਸ ਦਾ ਗਠਨ ਜ਼ਰੂਰੀ ਸੀ ¢ ਪੁਨਰ ਵਿਕਾਸ ਕਿਸੇ ਇੱਕ ਏਜੰਸੀ ਦੁਆਰਾ ਨਹੀਂ ਕੀਤਾ ਜਾ ਸਕਦਾ ¢ ਅਦਾਲਤ ਨੇ ਕਿਹਾ ਕਿ ਟਾਸਕ ਫੋਰਸ ਦੀ ਪਹਿਲੀ ਮੀਟਿੰਗ 20 ਮਈ ਨੂੰ ਹੋਵੇਗੀ ¢ ਕੋਰਟ ਨੇ ਨਿਰਦੇਸ਼ ਦਿੱਤਾ ਕਿ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੁਆਰਾ ਤਿਆਰ ਕੀਤੀ ਗਈ ਯੋਜਨਾ ਟਾਸਕ ਫੋਰਸ ਮੂਹਰੇ ਪੇਸ਼ ਕੀਤੀ ਜਾਵੇ, ਅਤੇ ਜਦ ਟਾਸਕ ਫੋਰਸ ਇਸ ਨੂੰ ਮਨਜ਼ੂਰੀ ਦੇ ਦਿੰਦੀ ਹੈ, ਤਾਂ ਇਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇ ¢ ਅਦਾਲਤ ਨੇ ਦਿੱਲੀ ਪੁਲਿਸ ਨੂੰ ਨਿਰਦੇਸ਼ ਦਿੱਤਾ ਕਿ ਇਸ ਦੌਰਾਨ ਅਣਅਧਿਕਾਰਤ ਵੈਂਡਿੰਗ ਗਤੀਵਿਧੀਆਂ ਦੀ ਇਜਾਜ਼ਤ ਨਾ ਦਿੱਤੀ ਜਾਵੇ ¢