ਨਵੀਂ ਦਿੱਲੀ, 12 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਨਵੀਂ ਉੱਭਰ ਰਹੀ ਗਾਇਕਾ ਜੋ ਪਹਿਲਾਂ ਹਿੰਦੀ ਗੀਤ ਗਾਉਂਦੀ ਸੀ, ਉਹ ਪੰਜਾਬੀ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਸ ਨੇ ਪੰਜਾਬੀ ਸਿਖ ਕੇ ਹੋਏ ਪੰਜਾਬੀ ਗੀਤ ਵੀ ਗਾਉਣੇ ਸ਼ੁਰੂ ਕਰ ਦਿੱਤੇ ਹਨ | ਹਾਲਾਂਕਿ ਉਸ ਨੂੰ ਪੰਜਾਬੀ ਭਾਸ਼ਾ ਲਿਖਣੀ, ਪੜ੍ਹਨੀ ਤੇ ਬੋਲਣੀ ਨਹੀਂ ਆਉਂਦੀ ਸੀ ਪ੍ਰੰਤੂ ਹੁਣ ਲਿਖਣੀ, ਪੜ੍ਹਨੀ ਤੇ ਬੋਲਣੀ ਵੀ ਕਾਫ਼ੀ ਹੱਦ ਤੱਕ ਸਿੱਖ ਲਈ ਹੈ ਅਤੇ ਆਪਣਾ ਨਾਂਅ ਵੀ ਰੈਸ਼ ਕੌਰ ਰੱਖ ਲਿਆ ਹੈ | ਉਹ ਹੁਣ ਜਿਸ ਨਾਲ ਵੀ ਗੱਲ ਕਰਦੀ ਹੈ ਉਹ ਪੰਜਾਬੀ ਭਾਸ਼ਾ ਵਿਚ ਹੀ ਕਰਦੀ ਹੈ ਅਤੇ ਹੋਰਨਾਂ ਨੂੰ ਵੀ ਪੰਜਾਬੀ ਭਾਸ਼ਾ ਬੋਲਣ, ਲਿਖਣ ਤੇ ਪੜ੍ਹਨ ਲਈ ਪ੍ਰੇਰਦੀ ਹੈ | ਉਸ ਨੇ ਸਭ ਤੋਂ ਪਹਿਲਾਂ ਗੀਤ 'ਮਾਂ' ਗਾਇਆ ਹੈ, ਜਿਸ ਨੂੰ ਸਾਰੇ ਪਸੰਦ ਕਰ ਰਹੇ ਹਨ | ਇਸ ਦੇ ਪਿਤਾ ਰਾਜੇਸ਼ ਗੁਪਤਾ ਦੀ ਵੀ ਇੱਛਾ ਹੈ ਕਿ ਉਨ੍ਹਾਂ ਦੀ ਬੇਟੀ ਪੰਜਾਬੀ ਗਾਇਕਾ ਹੀ ਬਣੇ | ਉਹ ਇਸ ਦੀ ਹਰ ਪੱਖ ਤੋਂ ਮਦਦ ਕਰ ਰਹੇ ਹਨ | ਪੰਜਾਬੀ ਸਾਹਿਤ ਸੱਭਿਆਚਾਰ ਮੰਚ ਦਿੱਲੀ ਵੀ ਇਸ ਕੁੜੀ ਦੀ ਪੰਜਾਬੀ ਭਾਸ਼ਾ ਸਿਖਾਉਣ ਵਿਚ ਮਦਦ ਕਰ ਰਿਹਾ ਹੈ |