ਨਵੀਂ ਦਿੱਲੀ, 12 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਕ੍ਰਿਸ਼ਨਾ ਵੈੱਲਫੇਅਰ ਟਰੱਸਟ ਦਿੱਲੀ ਨੇ ਪੱਛਮ ਵਿਹਾਰ ਸਥਿਤ ਭਾਰਤੀ ਵਿੱਦਿਆਪੀਠ ਐਜੂਕੇਸ਼ਨ ਕੰਪਲੈਕਸ ਵਿਖੇ 'ਪ੍ਰਾਈਡ ਆਫ਼ ਚਾਈਲਡ ਵੈੱਲਫੇਅਰ 2026' ਨਾਂਅ ਦਾ ਪ੍ਰੋਗਰਾਮ ਕੀਤਾ, ਜਿਸ ਦੀ ਅਗਵਾਈ ਪ੍ਰਸਿੱਧ ਪੱਤਰਕਾਰ ਤੇ ਸਮਾਜ ਸੇਵੀ ਡਾ. ਰਾਜੇਸ਼ ਚੌਹਾਨ ਨੇ ਕੀਤੀ | ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਪਰਮਜੀਤ ਸਿੰਘ ਪੰਮਾ (ਨੈਸ਼ਨਲ ਅਕਾਲੀ ਦਲ ਅਤੇ ਕ੍ਰਿਸ਼ਨਾ ਵੈੱਲਫੇਅਰ ਟਰੱਸਟ ਦੇ ਪ੍ਰਧਾਨ) ਸਨ | ਇਸ ਮੌਕੇ ਭਾਰਤੀ ਵਿੱਦਿਆਪੀਠ ਐਜੂਕੇਸ਼ਨ ਕੰਪਲੈਕਸ ਦੇ ਨਿਰਦੇਸ਼ਕ ਪ੍ਰੋ. ਐਮ.ਐਨ. ਹਾਂਡਾ, ਪ੍ਰੋ. ਐਸ.ਕੇ. ਵਰਮਾ, ਐਸ.ਕੇ. ਸ਼ਰਮਾ, ਪ੍ਰਵੀਨ ਗੋਇਲ, ਨੀਲਮਾ ਠਾਕੁਰ, ਪੂਨਮ ਰਾਣਾ ਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ | ਇਸ ਮੌਕੇ ਸ. ਪੰਮਾ ਨੇ ਕਿਹਾ ਕਿ ਸਮਾਜ ਦਾ ਅਸਲੀ ਵਿਕਾਸ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਗ਼ਰੀਬ ਤੇ ਜ਼ਰੂਰਤਮੰਦ ਬੱਚਿਆਂ ਨੂੰ ਸਿੱਖਿਆ ਅਤੇ ਹੋਰ ਸਹੂਲਤਾਂ ਦੇਈਏ | ਉਨ੍ਹਾਂ ਟਰੱਸਟ ਦੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ | ਡਾ. ਰਾਜੇਸ਼ ਚੌਹਾਨ ਨੇ ਕਿਹਾ ਕਿ ਗ਼ਰੀਬ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਪੂਰੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਸੀਂ ਅਜਿਹੇ ਬੱਚਿਆਂ ਨੂੰ ਸਿੱਖਿਆ ਦਿੰਦੇ ਹਾਂ ਤਾਂ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਸਮਾਜ ਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਦੇ ਹਨ | ਇਸ ਪ੍ਰੋਗਰਾਮ ਵਿਚ ਜ਼ਰੂਰਤਮੰਦ ਤੇ ਗ਼ਰੀਬ ਬੱਚਿਆਂ ਦੇ ਪਰਿਵਾਰਾਂ ਨੂੰ ਰਾਸ਼ਨ, ਸਕੂਲ ਬੈਗ ਸਟੇਸ਼ਨਰੀ, ਕਾਪੀਆਂ, ਕਿਤਾਬਾਂ ਤੋਂ ਇਲਾਵਾ ਕੁਝ ਚੋਣਵੇਂ ਬੱਚਿਆਂ ਨੂੰ ਫ਼ੀਸ ਲਈ ਆਰਥਿਕ ਮਦਦ ਵੀ ਕੀਤੀ ਗਈ | ਟਰੱਸਟ ਦੇ ਅਹੁਦੇਦਾਰਾਂ ਨੇ ਇਸ ਮੌਕੇ ਕਿਹਾ ਕਿ ਅਜਿਹੇ ਪ੍ਰੋਗਰਾਮ ਭਵਿੱਖ ਵਿਚ ਵੀ ਹੁੰਦੇ ਰਹਿਣਗੇ ਅਤੇ ਕੋਈ ਵੀ ਬੱਚਾ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ |