ਨਵੀਂ ਦਿੱਲੀ, 14 ਮਈ (ਜਗਤਾਰ ਸਿੰਘ)- ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਨੇ, ਕਮੇਟੀ ਪ੍ਰਬੰਧ ਵਿਚ ਕਥਿਤ ਭਿ੍ਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਨਿਸ਼ਾਨਾਂ ਬਣਾਇਆ ਹੈ ¢ ਪ੍ਰੈ?ਸ ਕਾਨਫ਼ਰੰਸ ਦੌਰਾਨ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਜੀ.ਕੇ. ਦੇ ਕਾਰਜਕਾਲ ਦੌਰਾਨ ਹੋਏ ਭਿ੍ਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਅਦਾਲਤ ਵੱਲੋਂ ਸੰਮਨ ਜਾਰੀ ਕੀਤੇ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਭਿ੍ਸ਼ਟਾਚਾਰ ਦੀ ਸਜ਼ਾ ਭੁਗਤਣੀ ਹੀ ਪਏਗੀ ¢ ਉਨ੍ਹਾਂ ਦੱਸਿਆ ਕਿ ਇਹ ਮਾਮਲੇ 'ਚ ਪਹਿਲਾਂ ਹੀ ਨੋਟਿਸ ਜਾਰੀ ਕੀਤਾ ਗਿਆ ਸੀ,ਜਿਸ ਵਿਚ ਉਹ ਜ਼ਮਾਨਤ ਦੇ ਬਾਹਰ ਹਨ ਅਤੇ ਤਾਜ਼ਾ ਮਾਮਲੇ 'ਚ ਹੁਣ ਸੰਮਨ ਜਾਰੀ ਹੋਏ ਹਨ ¢ ਉਨ੍ਹਾਂ ਦੱਸਿਆ ਕਿ ਜੀ.ਕੇ. ਦੇ ਕਾਰਜਕਾਲ ਦੌਰਾਨ ਹੋਏ ਭਿ੍ਸ਼ਟਾਚਾਰ ਦੇ ਇਨ੍ਹਾਂ ਮਾਮਲਿਆਂ 'ਚ, 1 ਲੱਖ ਕੈਨੇਡੀਅਨ ਡਾਲਰ ਦੇ ਗ਼ਬਨ,'ਸਾਡੀ ਵਿਰਾਸਤ' ਕਿਤਾਬ ਬਗੈਰ ਪ੍ਰਕਾਸ਼ਿਤ ਕੀਤੇ ਹੀ ਲੱਖਾਂ ਰੁਪਏ ਦੀ ਘਪਲੇਬਾਜ਼ੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਕੰਪਨੀ ਨੂੰ ਵੱਖ ਵੱਖ ਸਮਾਨ ਦੀ ਸਪਲਾਈ ਵਿਖਾ ਕੇ ਕੀਤੀ ਗਈ ਅਦਾਇਗੀ ਤੇ ਹੇਰ ਫੇਰ ਸ਼ਾਮਲ ਹੈ ¢ ਉਨ੍ਹਾਂ ਦੱਸਿਆ ਕਿ ਪਹਿਲਾਂ ਗੁਰਮੀਤ ਸਿੰਘ ਸ਼ੰਟੀ ਅਤੇ ਬਾਅਦ ਵਿਚ ਜਗਦੀਪ ਸਿੰਘ ਕਾਹਲੋਂ ਦੀ ਸ਼ਿਕਾਇਤ 'ਤੇ ਕਈ ਗੰਭੀਰ ਧਾਰਾਵਾਂ ਤਹਿਤ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ ¢ ਉਨ੍ਹਾਂ ਕਿਹਾ ਕਿ ਬੇਸ਼ੱਕ ਅਗਲੀਆਂ ਤਰੀਕਾਂ 'ਤੇ ਜੀ.ਕੇ. ਜ਼ਮਾਨਤ ਲੈ ਸਕਦੇ ਹਨ ਪਰ ਉਨ੍ਹਾਂ ਨੂੰ ਆਪਣੇ ਭਿ੍ਸ਼ਟਾਚਾਰ ਦਾ ਖ਼ਮਿਆਜ਼ਾ ਭੁਗਤਣਾ ਪੈਣਾ ਹੈ ¢